ਕ੍ਰਿਸਮਸ ਦੇ ਰੰਗ ‘ਚ ਰੰਗੇ ਕਰਣ ਦਿਓਲ, ਕ੍ਰਿਸਮਸ ਦੀ ਕਰ ਰਹੇ ਤਿਆਰੀ, ਭੂਆ ਈਸ਼ਾ ਦਿਓਲ ਨੇ ਵੀ ਸਾਂਝੀ ਕੀਤੀ ਤਸਵੀਰ
ਬਾਲੀਵੁੱਡ ਕਲਾਕਾਰ ਕ੍ਰਿਸਮਸ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆ ਰਹੇ ਹਨ । ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ (Karan Deol) ਵੀ ਆਪਣੀ ਪਤਨੀ ਦ੍ਰਿਸ਼ਾ ਦੇ ਨਾਲ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਹੇ ਹਨ । ਦੋਵਾਂ ਨੇ ਮਿਲ ਕੇ ਕ੍ਰਿਸਮਸ ਟ੍ਰੀ ਤਿਆਰ ਕੀਤਾ ਹੈ ।ਜਿਸ ਦੀਆਂ ਤਸਵੀਰਾਂ ਵੀ ਕਰਣ ਦਿਓਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਸ ਤੋਂ ਇਲਾਵਾ ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਕਰਣ ਕ੍ਰਿਸਮਸ ਟ੍ਰੀ ਦੇ ਕੋਲ ਖੜੇ ਹੋਏ ਦਿਖਾਈ ਦੇ ਰਹੇ ਹਨ ।
/ptc-punjabi/media/media_files/7tjgMmZmzAJNgg0mx7Kv.jpg)
ਹੋਰ ਪੜ੍ਹੋ : ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਨਿਕਲੀ ਪ੍ਰਿਯੰਕਾ ਚੋਪੜਾ, ਵੇਖੋ ਪਤੀ ਅਤੇ ਧੀ ਨਾਲ ਕਿਊਟ ਤਸਵੀਰਾਂ
ਕਰਣ ਦੀ ਭੂਆ ਈਸ਼ਾ ਦਿਓਲ ਨੇ ਸਾਂਝਾ ਕੀਤਾ ਵੀਡੀਓ
ਉੱਧਰ ਕਰਣ ਦਿਓਲ ਦੀ ਭੂਆ ਈਸ਼ਾ ਦਿਓਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾੳਂੂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੁੰਬਈ ‘ਚ ਬਣੇ ਇੱਕ ਵੰਡਰਲੈਂਡ ਨੂੰ ਟੈਗ ਕਰਦੇ ਹੋਏ ਲਿਖਿਆ ਬੱਚਿਆਂ ਦੇ ਨਾਲ ਬਹੁਤ ਵਧੀਆ ਸਮਾਂ ਬਿਤਾਇਆ । ਮੁੰਬਈ ‘ਚ ਹਰ ਕਿਸੇ ਨੂੰ ਮੁੰਬਈ ‘ਚ ਇਸ ਜਗ੍ਹਾ ‘ਤੇ ਆ ਕੇ ਅਨੰਦ ਲੈਣਾ ਚਾਹੀਦਾ ਹੈ ।
View this post on Instagram
/ptc-punjabi/media/post_attachments/eac9f7bacbda275feaf198218670c1c2bbb4975fa7af48b70955d882cf05624c.webp)
ਕਰਣ ਦਿਓਲ ਦ੍ਰਿਸ਼ਾ ਦਾ ਕੁਝ ਸਮਾਂ ਪਹਿਲਾਂ ਹੋਇਆ ਵਿਆਹ
ਕਰਣ ਦਿਓਲ ਦਾ ਦ੍ਰਿਸ਼ਾ ਅਚਾਰੀਆ ਦੇ ਨਾਲ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਾਈਆਂ ਸਨ। ਇਸ ਤੋਂ ਇਲਾਵਾ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।ਜਿਸ ‘ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਸਲਮਾਨ ਖ਼ਾਨ, ਪ੍ਰੇਮ ਚੋਪੜਾ, ਸ਼ਤਰੂਘਨ ਸਿਨ੍ਹਾ ਸਣੇ ਕਈ ਸਿਤਾਰੇ ਪਹੁੰਚੇ ਸਨ । ਪਰ ਇਸ ਦੌਰਾਨ ਭੂਆ ਈਸ਼ਾ ਦਿਓਲ ਗੈਰ ਹਾਜ਼ਰ ਰਹੇ ਸਨ ।
/ptc-punjabi/media/post_attachments/3SM6Z4YuTTmSLwtkbGCq.webp)
ਪਰ ਇਸ ਤੋਂ ਬਾਅਦ ਸੰਨੀ ਦਿਓਲ ਦੀ ਫ਼ਿਲਮ ‘ਗਦਰ-੨’ ਦੇ ਦੌਰਾਨ ਈਸ਼ਾ ਦਿਓਲ ਭਰਾ ਸੰਨੀ ਅਤੇ ਬੌਬੀ ਦਿਓਲ ਦੇ ਨਾਲ ਦਿਖਾਈ ਦਿੱਤੇ ਸਨ ।ਤਿੰਨਾਂ ਭੈਣ ਭਰਾਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ । ਈਸ਼ਾ ਦਿਓਲ ਵੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਈਸ਼ਾ ਦਿਓਲ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦੇ ਪਾਲਣ ਪੋਸ਼ਣ ‘ਚ ਈਸ਼ਾ ਰੁੱਝੀ ਹੋਈ ਹੈ । ਪਰ ਇਸੇ ਦੌਰਾਨ ਉਸ ਨੇ ਇੱਕ ਕਿਤਾਬ ਵੀ ਲਿਖੀ ਹੈ । ਜੋ ਕਿ ਉਸ ਦੇ ਮਾਂ ਬਣਨ ਦੇ ਐਕਸਪੀਰੀਅੰਸ ਦੇ ਅਧਾਰ ‘ਤੇ ਹੈ।
View this post on Instagram