Advertisment

ਕਰਣ ਦਿਓਲ ਦੇ ਜਨਮ ਦਿਨ ‘ਤੇ ਪਿਤਾ ਸੰਨੀ ਦਿਓਲ ਅਤੇ ਚਾਚੇ ਬੌਬੀ ਦਿਓਲ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ, ਵੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਬੇਟੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

author-image
By Shaminder
New Update
ਕਰਣ ਦਿਓਲ ਦੇ ਜਨਮ ਦਿਨ ‘ਤੇ ਪਿਤਾ ਸੰਨੀ ਦਿਓਲ ਅਤੇ ਚਾਚੇ ਬੌਬੀ ਦਿਓਲ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ, ਵੇਖੋ ਤਸਵੀਰਾਂ
Advertisment

ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol) ਦੇ ਬੇਟੇ ਕਰਣ ਦਿਓਲ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਬੇਟੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਅਦਾਕਾਰ ਨੇ ਆਪਣੇ ਬੇਟੇ ਨੂੰ ਜਨਮਨ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਲਵ ਯੂ ਸੰਨ, ਹੈਪੀ ਬਰਥਡੇ’।

Advertisment

ਹੋਰ ਪੜ੍ਹੋ :  ਸੀਐੱਮ ਭਗਵੰਤ ਮਾਨ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਸੀਐੱਮ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਇਸ ਤੋਂ ਇਲਾਵਾ ਅਦਾਕਾਰ ਬੌਬੀ ਦਿਓਲ ਨੇ ਵੀ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ‘ਹੈਪੀ ਬਰਥਡੇ ਮੇਰੇ ਕਰਣ, ਬਹੁਤ ਸਾਰਾ ਪਿਆਰ’। ਕਰਣ ਦਿਓਲ ਦੇ ਜਨਮ ਦਿਨ ‘ਤੇ ਹੋਰ ਵੀ ਕਈ ਸੈਲੀਬ੍ਰੇਟੀਜ਼ ਨੇ ਅਦਾਕਾਰ ਨੂੰ ਵਧਾਈ ਦਿੱਤੀ ਹੈ । 


Advertisment


ਕਰਣ ਦਿਓਲ ਨੇ ਸਾਂਝੀ ਕੀਤੀ ਦਾਦੇ ਨਾਲ ਖ਼ਾਸ ਤਸਵੀਰ 

ਇਸ ਮੌਕੇ ‘ਤੇ ਕਰਣ ਦਿਓਲ ਨੇ ਵੀ ਆਪਣੇ ਦਾਦੇ ਧਰਮਿੰਦਰ ਦਿਓਲ ਅਤੇ ਆਪਣੀ ਪਤਨੀ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਮੈਂ ਬਹੁਤ ਜ਼ਿਆਦਾ ਖੁਸ਼ਕਿਸਮਤ ਹਾਂ ਕਿ ਮੈਨੂੰ ਸਭ ਤੋਂ ਏਨਾਂ ਜ਼ਿਆਦਾ ਪਿਆਰ ਮਿਲਿਆ।ਇਸ ਦੇ ਨਾਲ ਹੀ ਦੁਆਵਾਂ ਅਤੇ ਪਿਆਰ ਦੇ ਲਈ ਆਪ ਸਭ ਦਾ ਧੰਨਵਾਦ। ਤੁਹਾਡੇ ਪਿਆਰ ਨੇ ਮੇਰੇ ਦਿਨ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ’। 

Advertisment


ਕਰਣ ਦਿਓਲ ਦਾ ਵਰਕ ਫ੍ਰੰਟ 

ਕਰਣ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ‘ਚ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੇ ਨਾਲ ਡੈਬਿਊ ਕੀਤਾ ਸੀ। ਹਾਲਾਂਕਿ ਉਨ੍ਹਾਂ ਦੀ ਇਹ ਫ਼ਿਲਮ ਕੁਝ ਜ਼ਿਆਦਾ ਕਮਾਲ ਨਹੀਂ ਸੀ ਕਰ ਪਾਈ ।

Advertisment


ਕਰਣ ਦਿਓਲ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment