ਅਦਾਕਾਰ ਸੰਨੀ ਦਿਓਲ ਹੋਏ ਭਾਵੁਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਸੰਨੀ ਦਿਓਲ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਉਨ੍ਹਾਂ ਦੀ ‘ਗਦਰ-2’ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸੰਨੀ ਦਿਓਲ ਫ਼ਿਲਮਾਂ ‘ਚ ਜਿੱਥੇ ਆਪਣੇ ਗੁੱਸੇ ਦੇ ਲਈ ਜਾਣੇ ਜਾਂਦੇ ਹਨ, ਪਰ ਅਸਲ ਜ਼ਿੰਦਗੀ ‘ਚ ਉਹ ਓਨੇ ਹੀ ਜ਼ਿਆਦਾ ਭਾਵੁਕ ਇਨਸਾਨ ਹਨ ।

Written by  Shaminder   |  November 22nd 2023 10:38 AM  |  Updated: November 22nd 2023 10:38 AM

ਅਦਾਕਾਰ ਸੰਨੀ ਦਿਓਲ ਹੋਏ ਭਾਵੁਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਸੰਨੀ ਦਿਓਲ (Sunny Deol) ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਉਨ੍ਹਾਂ ਦੀ ‘ਗਦਰ-2’ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸੰਨੀ ਦਿਓਲ ਫ਼ਿਲਮਾਂ ‘ਚ ਜਿੱਥੇ ਆਪਣੇ ਗੁੱਸੇ ਦੇ ਲਈ ਜਾਣੇ ਜਾਂਦੇ ਹਨ, ਪਰ ਅਸਲ ਜ਼ਿੰਦਗੀ ‘ਚ ਉਹ ਓਨੇ ਹੀ ਜ਼ਿਆਦਾ ਭਾਵੁਕ ਇਨਸਾਨ ਹਨ ।

ਹੋਰ ਪੜ੍ਹੋ :  ਸ਼ਿਲਪਾ ਸ਼ੈੱਟੀ ਮਨਾ ਰਹੀ ਵਿਆਹ ਦੀ 14ਵੀਂ ਵਰ੍ਹੇਗੰਢ, ਅਦਾਕਾਰਾ ਨੇ ਪਤੀ ਨਾਲ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸੰਨੀ ਦਿਓਲ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ । 

ਰਾਜ ਕੁਮਾਰ ਸੰਤੋਸ਼ੀ ਦੀ ਗੱਲ ਸੁਣ ਹੋਏ ਭਾਵੁਕ 

54ਵੇਂ ਭਾਰਤੀ ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲ ‘ਚ ਇੱਕ ਚਰਚਾ ਦੇ ਦੌਰਾਨ ਮੰਚ ਸਾਂਝਾ ਕਰਦੇ ਹੋਏ ਰਾਜ ਕੁਮਾਰ ਸੰਤੋਸ਼ੀ ਨੇ ਕਿਹਾ ਕਿ ‘ਮੇਰਾ ਮੰਨਣਾ ਹੈ ਕਿ ਇੰਡਸਟਰੀ ਨੇ ਸੰਨੀ ਦੀ ਪ੍ਰਤਿਭਾ ਦੇ ਨਾਲ ਨਿਆਂ ਨਹੀਂ ਕੀਤਾ। ਪਰ ਭਗਵਾਨ ਨੇ ਨਿਆਂ ਕੀਤਾ ਹੈ’ । ਇਨ੍ਹਾਂ ਸ਼ਬਦਾਂ ਨੂੰ ਸੁਣਨ ਤੋਂ ਬਾਅਦ ਸੰਨੀ ਦਿਓਲ ਭਾਵੁਕ ਹੋ ਗਏ ਅਤੇ ਉਨ੍ਹਾਂ ਦਾ ਇਹ ਵੀਡੀਓ ਕੁਝ ਹੀ ਪਲਾਂ ‘ਚ ਵਾਇਰਲ ਹੋ ਗਿਆ ।

 ਸੰਨੀ ਦਿਓਲ ਨੇ ਕਿਹਾ ਮੈਂ ਅਕਸਰ ਭਾਵੁਕ ਹੋ ਜਾਂਦਾ ਹਾਂ

ਸੰਨੀ ਦਿਓਲ ਨੇ ਇਸ ਮੌਕੇ ‘ਤੇ ਕਿਹਾ ਕਿ ‘ਮੈਂ ਸੱਚਮੁੱਚ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਰਾਹੁਲ ਰਵੇਲ ਦੇ ਨਾਲ ਸ਼ੁਰੂਆਤ ਕੀਤੀ। ਜਿਨ੍ਹਾਂ ਨੇ ਬੇਤਾਬ, ਅਰਜੁਨ, ਸਮੁੰਦਰ ਵਰਗੀਆਂ ਕਾਮਯਾਬ ਫ਼ਿਲਮਾਂ ਕੀਤੀਆਂ । ਅਦਾਕਾਰ ਨੇ ਅੱਗੇ ਕਿਹਾ ਕਿ 2001 ਚ ਉਨ੍ਹਾਂ ਦੀ ਰੋਮਾਂਟਿਕ ਡਰਾਮਾ ਫ਼ਿਲਮ ‘ਗਦਰ : ਏਕ ਪ੍ਰੇਮ ਕਥਾ’ ਜ਼ਬਰਦਸਤ ਹਿੱਰ ਰਹੀ ਸੀ । ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network