ਕੌਰ ਬੀ (Kaur B) ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ (Singer) ਹੈ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਸਾਗ ਬਨਾਉਣ ਦੀ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੀ ਚਾਚੀਆਂ ਤਾਈਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।
/ptc-punjabi/media/media_files/kj5YFgZEm4GMAfMV3Ro6.jpg)
ਹੋਰ ਪੜ੍ਹੋ : ਨੀਰੂ ਬਾਜਵਾ ਨੇ ਧੀਆਂ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ
ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ‘ਮਿੱਤਰਾਂ ਦੇ ਬੂਟ’, ‘ਬਜਟ’, ‘ਪੀਜ਼ਾ ਹੱਟ’ ਸਣੇ ਕਈ ਹਿੱਟ ਗੀਤ ਗਾਏ ਹਨ । ਸੋਸ਼ਲ ਮੀਡੀਆ ‘ਤੇ ਕੌਰ ਬੀ ਦੀ ਵੱਡੀ ਫੈਨ ਫਾਲੋਵਿੰਗ ਹੈ । ਗਾਇਕਾ ਦੇ ਫੈਨਸ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ ।
/ptc-punjabi/media/media_files/Z7s1uMSvhkEh5T1LIjho.jpg)
ਹੋਰ ਪੜ੍ਹੋ : ਦਿਲਜੀਤ ਦੋਸਾਂਝ ਇਸ ਤਰ੍ਹਾਂ ਬਣੇ ‘ਮੁਕੱਦਰ ਦੇ ਸਿਕੰਦਰ’, ਵੀਡੀਓ ‘ਚ ਦਿੱਸੀ ਲਗਜ਼ਰੀ ਲਾਈਫ ਦੀ ਝਲਕ
ਕੌਰ ਬੀ ਆਪਣੇ ਵਧੀਆ ਲਾਈਫ ਸਟਾਈਲ ਲਈ ਮਸ਼ਹੂਰ
ਕੌਰ ਬੀ ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਵੀ ਜਾਣੀ ਜਾਂਦੀ ਹੈ। ਉਸ ਦੇ ਕੋਲ ਸੂਟਾਂ ਦੀ ਵੱਡੀ ਕਲੈਕਸ਼ਨ ਹੈ ।ਵੈਸਟਨ ਡਰੈੱਸਾਂ ‘ਚ ਵੀ ਗਾਇਕਾ ਅਕਸਰ ਕਹਿਰ ਢਾਉਂਦੀ ਹੋਈ ਨਜ਼ਰ ਆਉਂਦੀ ਹੈ। ਗਾਇਕਾ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ ਅਤੇ ਇਹ ਨਾਂਅ ਉਨ੍ਹਾਂ ਨੂੰ ਗੀਤਕਾਰ ਬੰਟੀ ਬੈਂਸ ਨੇ ਦਿੱਤਾ ਸੀ।
View this post on Instagram
ਕੌਰ ਬੀ ਦਾ ਸਬੰਧ ਪੰਜਾਬ ਦੇ ਪਟਿਆਲਾ ਦੇ ਨਜ਼ਦੀਕ ਪਿੰਡ ਨਵਾਂ ਗਾਓਂ ਦੇ ਨਾਲ ਹੈ ।ਪਰ ਮੋਹਾਲੀ ‘ਚ ਵੀ ਉਨ੍ਹਾਂ ਨੇ ਆਪਣਾ ਘਰ ਬਣਾਇਆ ਹੈ। ਕਿਉਂਕਿ ਕੰਮਕਾਰ ਦੇ ਸਿਲਸਿਲੇ ‘ਚ ਉਹ ਅਕਸਰ ਚੰਡੀਗੜ੍ਹ ਅਤੇ ਮੋਹਾਲੀ ਆਉਂਦੇ ਰਹਿੰਦੇ ਹਨ ।
View this post on Instagram