Trending:
ਦਿਲਜੀਤ ਦੋਸਾਂਝ ਇਸ ਤਰ੍ਹਾਂ ਬਣੇ ‘ਮੁਕੱਦਰ ਦੇ ਸਿਕੰਦਰ’, ਵੀਡੀਓ ‘ਚ ਦਿੱਸੀ ਲਗਜ਼ਰੀ ਲਾਈਫ ਦੀ ਝਲਕ
ਦਿਲਜੀਤ ਦੋਸਾਂਝ (Diljit Dosanjh)ਕੌਮਾਂਤਰੀ ਪੱਧਰ ਦੇ ਸਟਾਰ ਹਨ । ਉਹ ਆਪਣੀ ਲਗਜ਼ਰੀ ਲਾਈਫ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ। ਜਿਸ ਵਿੱਚ ਦਿਲਜੀਤ ਦੋਸਾਂਝ ਆਪਣਾ ਪੂਰਾ ਦਿਨ ਕਿਵੇਂ ਬਿਤਾਉਂਦੇ ਹਨ । ਇਸ ਬਾਰੇ ਦੱਸਦੇ ਹਨ । ਸਭ ਤੋਂ ਪਹਿਲਾਂ ਤਿਆਰ ਹੋ ਕੇ ਉਹ ਆਪਣੇ ਸੰਗੀਤ ਦੀ ਦੇਵੀ ਦੇ ਚਰਨਾਂ ‘ਚ ਨਮਸਕਾਰ ਕਰਦੇ ਹਨ । ਇਸ ਤੋਂ ਬਾਅਦ ਥੋੜ੍ਹਾ ਬਹੁਤ ਖਾਣ ਤੋਂ ਬਾਅਦ ਉਹ ਆਪਣੇ ਕੰਮ ਦੇ ਲਈ ਨਿਕਲਦੇ ਹਨ । ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਦੀ ਲਗਜ਼ਰੀ ਲਾਈਫ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਦੀ ਆਲੀਸ਼ਾਨ ਜ਼ਿੰਦਗੀ ਉਹ ਜਿਉਂਦੇ ਹਨ । ਵੀਡੀਓ ‘ਚ ਦਿਲਜੀਤ ਫੁਲ ਆਨ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ ।
/ptc-punjabi/media/media_files/qDsHajDcB4Q6yaTqvTng.jpg)
ਹੋਰ ਪੜ੍ਹੋ : ਨੀਰੂ ਬਾਜਵਾ ਨੇ ਧੀਆਂ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਬਤੌਰ ਗਾਇਕ ਹੀ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਅਦਾਕਾਰੀ ਦਾ ਰੁਖ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਜੱਟ ਐਂਡ ਜੂਲੀਅਟ, ਪੰਜਾਬ 1984, ਛੜਾ, ਜੋੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
/ptc-punjabi/media/media_files/inoS9BVtUJBenIrj4tww.jpg)
ਜਲਦ ਹੀ ਉਹ ਇਮਤਿਆਜ਼ ਅਲੀ ਵੱਲੋਂ ਬਣਾਈ ਗਈ ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਦਰਸ਼ਕ ਵੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਅਨੰਤ ਅੰਬਾਨੀ ਦੇ ਪ੍ਰੀਵੈਡਿੰਗ ਫੰਕਸ਼ਨ ‘ਚ ਪਰਫਾਰਮ ਕਰਕੇ ਸੁਖਰੀਆਂ ਵਟੋਰੀਆਂ ਸਨ । ਕਿਉਂਕਿ ਅੰਬਾਨੀਆਂ ਨੇ ਪ੍ਰੀ ਵੈਡਿੰਗ ਫੰਕਸ਼ਨ ‘ਚ ਹਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਬੁਲਾਇਆ ਸੀ । ਦਿਲਜੀਤ ਅਜਿਹੇ ਪੰਜਾਬੀ ਸਿਤਾਰੇ ਸਨ ਜਿਨ੍ਹਾਂ ਨੇ ਇਸ ਵਿਆਹ ‘ਚ ਸਭ ਨੂੰ ਆਪਣੇ ਗੀਤਾਂ ‘ਤੇ ਖੂਬ ਨਚਾਇਆ ਸੀ।
-