ਪਰਮੀਸ਼ ਵਰਮਾ, ਜੱਸੀ ਗਿੱਲ, ਦਿਲਜੀਤ ਦੋਸਾਂਝ ਨੇ ਵੱਖੋ ਵੱਖਰੇ ਅੰਦਾਜ਼ ‘ਚ ਮਨਾਈ ਹੋਲੀ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

Written by  Shaminder   |  March 26th 2024 10:55 AM  |  Updated: March 26th 2024 10:55 AM

ਪਰਮੀਸ਼ ਵਰਮਾ, ਜੱਸੀ ਗਿੱਲ, ਦਿਲਜੀਤ ਦੋਸਾਂਝ ਨੇ ਵੱਖੋ ਵੱਖਰੇ ਅੰਦਾਜ਼ ‘ਚ ਮਨਾਈ ਹੋਲੀ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਹੋਲੀ (Holi 2024) ਦਾ ਤਿਉਹਾਰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਗਾਇਕ ਪਰਮੀਸ਼ ਵਰਮਾ (parmish Verma) ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਪਰਮੀਸ਼ ਵਰਮਾ ਆਪਣੇ ਪਿਤਾ ਨੂੰ ਰੰਗ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ।

Parmish Verma Holi celebration.jpg ਹੋਰ ਪੜ੍ਹੋ : ਹਰਭਜਨ ਮਾਨ, ਜਸਬੀਰ ਜੱਸੀ, ਸਰਗੁਨ ਮਹਿਤਾ ਸਣੇ ਪੰਜਾਬੀ ਸਿਤਾਰਿਆਂ ਨੇ ਮਨਾਇਆ ਹੋਲੀ ਦਾ ਤਿਉਹਾਰ, ਵੇਖੋ ਤਸਵੀਰਾਂ

ਦਿਲਜੀਤ ਦੋਸਾਂਝ ਨੇ ਮਨਾਈ ਹੋਲੀ 

 ਦਿਲਜੀਤ ਦੋਸਾਂਝ ਵੀ ਆਪਣੇ ਟੀਮ ਮੈਂਬਰਾਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ । ਇਸ ਮੌਕੇ ਉਹ ਪਾਣੀ ਦੇ ਭਰੇ ਗੁਬਾਰਿਆਂ ਦੇ ਨਾਲ ਹੋਲੀ ਖੇਡਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਕਿਵੇਂ ਹੋਲੀ ‘ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । 

Diljit dosanjh holi.jpg

ਹੋਰ ਪੜ੍ਹੋ : ‘ਧਮਾਲ’ ਫ਼ਿਲਮ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਹਸਾਉਣ ਵਾਲੇ ਅਦਾਕਾਰ ਆਸ਼ੀਸ਼ ਚੌਧਰੀ ਦਾ ਬਦਲਿਆ ਲੁੱਕ, ਜਾਵੇਦ ਜਾਫਰੀ ਨਾਲ ਆਇਆ ਨਜ਼ਰ

ਜੱਸੀ ਗਿੱਲ ਨੇ ਸਾਂਝਾ ਕੀਤਾ ਵੀਡੀਓ 

 ਗਾਇਕ ਜੱਸੀ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹਨਾਂ ਦੀ ਧੀ ਨਜ਼ਰ ਆ ਰਹੀ ਹੈ ਅਤੇ ਰੰਗਾਂ ਦੇ ਨਾਲ ਖੇਡਦੀ ਹੋਈ ਦਿਖ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਰੰਗਾਂ ਦੇ ਨਾਲ ਹੈਪੀ ਹੋਲੀ ਲਿਖ ਕੇ ਇਸ ਤਿਉਹਾਰ ਦੀ ਵਧਾਈ ਵੀ ਦਿੱਤੀ ਹੈ। 

Gurlej akhtar.jpgਕੁਲਵਿੰਦਰ ਕੈਲੀ ਗੁਰਲੇਜ ਅਖਤਰ ਨੇ ਮਨਾਈ  ਹੋਲੀ 

ਪੰਜਾਬੀ ਗਾਇਕ ਜੋੜੀ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਨੇ ਵੀ ਆਪਣੇ ਪਰਿਵਾਰ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਅਤੇ ਰੰਗਾਂ ਦੇ ਨਾਲ ਖੇਡ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ।

ਮਨਕਿਰਤ ਔਲਖ ਨੇ ਮਨਾਈ ਹੋਲੀ 

ਗਾਇਕ ਮਨਕਿਰਤ ਔਲਖ ਨੇ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਹੋਲੀ ਖੇਡੀ ਅਤੇ ਇਸ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network