ਕੌਰ ਬੀ ਨੇ ਬਲੈਕ ਸ਼ਰਾਰਾ ਸੂਟ ‘ਚ ਦਿਖਾਏ ਆਪਣੀਆਂ ਅਦਾਵਾਂ ਦੇ ਜਲਵੇ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਕੌਰ ਬੀ (Kaur B)ਜਿਸ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਡੂੰਘੀ ਛਾਪ ਛੱਡੀ ਹੈ । ਉੱਥੇ ਹੀ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਉਹ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ । ਹੁਣ ਬਲੈਕ ਸੂਟ ‘ਚ ਉਸ ਦੀਆਂ ਕਾਤਲ ਅਦਾਵਾਂ ਨੇ ਹਰ ਕਿਸੇ ਨੂੰ ਦੀਵਾਨਾ ਕਰ ਦਿੱਤਾ ਹੈ । ਉਸ ਦਾ ਰੂਪ ਬਲੈਕ ਸੂਟ (Black Suit) ‘ਚ ਨਿੱਖਰ ਕੇ ਆਇਆ ਹੈ ।ਕਾਲੇ ਰੰਗ ਦੇ ਸੂਟ ਦੇ ਨਾਲ ਖੁੱਲ੍ਹੇ ਵਾਲਾਂ ਦੇ ਨਾਲ ਵੱਡੇ ਝੁਮਕਿਆਂ ਦੇ ਨਾਲ ਉਸ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਸ਼ਰਾਰਾ ਸੂਟ ‘ਚ ਕੌਰ ਬੀ ਬਹੁਤ ਸੋਹਣੀ ਲੱਗ ਰਹੀ ਹੈ । ਦੱਸ ਦਈਏ ਕਿ ਕੌਰ ਬੀ ਸੂਟਾਂ ਦੀ ਬਹੁਤ ਸ਼ੁਕੀਨ ਹੈ ਅਤੇ ਸੂਟਾਂ ਦੀ ਬਹੁਤ ਜ਼ਿਆਦਾ ਵੈਰਾਇਟੀ ਉਸ ਕੋਲ ਮੌਜੂਦ ਹੈ । ਸੂਟਾਂ ਦੇ ਨਾਲ ਨਾਲ ਉਹ ਜੁੱਤੀਆਂ ਦੀ ਵੀ ਵੱਡੀ ਕਲੈਕਸ਼ਨ ਉਸ ਦੇ ਕੋਲ ਮੌਜੂਦ ਹੈ ।
/ptc-punjabi/media/media_files/CRGEyjwREdmE4OeiPtBW.jpg)
ਹੋਰ ਪੜ੍ਹੋ : ਜੱਸੀ ਗਿੱਲ ਨੇ ਧੀ ਦਾ ਮਨਾਇਆ ਜਨਮ ਦਿਨ, ਤਸਵੀਰਾਂ ਆਈਆਂ ਸਾਹਮਣੇ
ਕੌਰ ਬੀ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੌਰ ਬੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੀ ਆ ਰਹੀ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗੇ ।ਜਿਸ ‘ਚ ਮਿੱਤਰਾਂ ਦੇ ਬੂਟ,ਕਲਾਸਮੇਟ, ਪੀਜ਼ਾ ਹੱਟ, ਬਜਟ, ਫੁਲਕਾਰੀ ਸਣੇ ਕਈ ਗੀਤ ਸ਼ਾਮਿਲ ਹਨ ।
View this post on Instagram
/ptc-punjabi/media/media_files/p1vm2djJnlFlFIGQUMxN.jpg)
ਕੌਰ ਬੀ ਦਾ ਅਸਲ ਨਾਂਅ ਬਲਜਿੰਦਰ ਕੌਰ
ਕੌਰ ਬੀ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ, ਪਰ ਇੰਡਸਟਰੀ ‘ਚ ਉਹ ਕੌਰ ਬੀ ਦੇ ਨਾਂਅ ਨਾਲ ਮਸ਼ਹੂਰ ਹੈ। ਇਹ ਨਾਂਅ ਉਨ੍ਹਾਂ ਨੂੰ ਮਸ਼ਹੂਰ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਨੇ ਦਿੱਤਾ ਸੀ ।ਕੌਰ ਬੀ ਦਾ ਸਬੰਧ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਨਵਾਂ ਗਾਓਂ ਦੇ ਨਾਲ ਹੈ । ਪਰ ਅੱਜ ਕੱਲ੍ਹ ਗਾਇਕਾ ਚੰਡੀਗੜ੍ਹ ‘ਚ ਹੀ ਰਹਿੰਦੀ ਹੈ । ਉੱਥੇ ਉਸ ਨੇ ਕੁਝ ਸਮਾਂ ਪਹਿਲਾਂ ਨਵਾਂ ਘਰ ਬਣਵਾਇਆ ਹੈ।ਕੌਰ ਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram