ਜੱਸੀ ਗਿੱਲ ਨੇ ਧੀ ਦਾ ਮਨਾਇਆ ਜਨਮ ਦਿਨ, ਤਸਵੀਰਾਂ ਆਈਆਂ ਸਾਹਮਣੇ

Written by  Shaminder   |  March 05th 2024 10:54 AM  |  Updated: March 05th 2024 10:54 AM

ਜੱਸੀ ਗਿੱਲ ਨੇ ਧੀ ਦਾ ਮਨਾਇਆ ਜਨਮ ਦਿਨ, ਤਸਵੀਰਾਂ ਆਈਆਂ ਸਾਹਮਣੇ

  ਜੱਸੀ ਗਿੱਲ (Jassie Gill) ਨੇ ਬੀਤੇ ਦਿਨ ਆਪਣੀ ਧੀ ਰੋਜਸ ਕੌਰ ਗਿੱਲ ਦਾ ਜਨਮ ਦਿਨ (Daughter Birthday) ਮਨਾਇਆ । ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਪਰਿਵਾਰ ਦੇ ਨਾਲ ਉਹ ਧੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਪਿਉ ਧੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਨਮ ਦਿਨ ਦੇ ਇਸ ਜਸ਼ਨ ‘ਚ ਬੱਬਲ ਰਾਏ ਵੀ ਮੌਜੂਦ ਰਹੇ ਹਨ ।

 Jassie Gill With Daughter.jpg

ਹੋਰ ਪੜ੍ਹੋ : ਸਿੱਧੂ ਦੀ ਮਾਂ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਤੋਂ  ਬਾਅਦ ਜਸਵਿੰਦਰ ਬਰਾੜ ਦਾ ਗਾਣਾ ਰਿਲੀਜ਼

ਕਈ ਸੈਲੀਬ੍ਰੇਟੀਜ਼ ਨੇ ਦਿੱਤੀ ਵਧਾਈ 

  ਜੱਸੀ ਗਿੱਲ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਹਨਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਜੌਰਡਨ ਸੰਧੂ ਨੇ ਲਿਖਿਆ ‘ਪ੍ਰਿੰਸੇਸ ਰੋਜਸ’। ਇਸ ਤੋਂ ਇਲਾਵਾ ਕੌਰ ਬੀ ਨੇ ਲਿਖਿਆ ‘ਹੈਪੀ ਬਰਥਡੇ ਕਿਊਟੀ’।  ਰਘਵੀਰ ਬੋਲੀ ਨੇ ਲਿਖਿਆ ‘ਹੈਪੀ ਬਰਥਡੇ ਪੁੱਤਰ ਗੌਡ ਬਲੈਸ ਯੂ’। ਪ੍ਰਭ ਗਿੱਲ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ। ਗਾਇਕ ਅਖਿਲ ਨੇ ਵੀ ਆਸ਼ੀਰਵਾਦ ਦਿੱਤਾ ਹੈ।ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਲਿਖਿਆ ‘ਹੈਪੀ ਬਰਥਡੇ ਰੋਜਸ’ ।ਗਾਇਕਾ ਅਫਸਾਨਾ ਖ਼ਾਨ ਨੇ ਲਿਖਿਆ ‘ਹੈਪੀ ਬਰਥਡੇ ਪੁੱਤਰੀ ਰੋਜਸ’। 

ਜੱਸੀ ਗਿੱਲ ਨੇ ਪਤਨੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਸ ਨੂੰ ਆ ਰਹੀਆਂ ਪਸੰਦਜੱਸੀ ਗਿੱਲ ਦਾ ਵਰਕ ਫ੍ਰੰਟ 

ਜੱਸੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਪਰ ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਆਪਣੀ ਫ਼ਿਲਮ ‘ਫੁਰਤੀਲਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ । ਉਨ੍ਹਾਂ ਦੀ ਇਸ ਫ਼ਿਲਮ ਦਾ ਬੀਤੇ ਦਿਨੀਂ ਟੀਜ਼ਰ ਵੀ ਰਿਲੀਜ਼ ਹੋਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਵੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਕਲਾਸ ਮੇਟ, ਚਿੱਟੀ ਲਾਂਸਰ, ਬਾਪੂ ਜ਼ਿਮੀਂਦਾਰ, ਨਖਰੇ, ਏਨਾਂ ਚਾਹੁੰਨੀ ਆਂ, ਨਿਕਲੇ ਕਰੰਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

ਜੱਸੀ ਗਿੱਲ ਦੀ ਨਿੱਜੀ ਜ਼ਿੰਦਗੀ 

ਜੱਸੀ ਗਿੱਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦ ਘਰ ਹਾਲ ਹੀ ‘ਚ ਹੀ ਪੁੱਤਰ ਨੇ ਜਨਮ ਲਿਆ ਸੀ । ਇਸ ਤੋਂ ਪਹਿਲਾਂ ਗਾਇਕ ਦੇ ਘਰ ਧੀ ਰੋਜਸ ਨੇ ਜਨਮ ਲਿਆ ਸੀ ।ਧੀ ਅਤੇ ਪੁੱਤਰ ਦੇ ਨਾਲ ਗਾਇਕ ਅਕਸਰ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ।  

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network