ਖ਼ਾਨ ਸਾਹਿਬ ਨੇ ਮਾਪਿਆਂ ਨੂੰ ਗਿਫਟ ਕੀਤਾ ਨਵਾਂ ਘਰ, ਪੂਰਾ ਪਰਿਵਾਰ ਪੱਬਾਂ ਭਾਰ

ਗਾਇਕ ਖ਼ਾਨ ਸਾਬ੍ਹ ਨੇ ਆਪਣੇ ਮਾਪਿਆਂ ਨੂੰ ਨਵਾਂ ਘਰ ਗਿਫਟ ਕੀਤਾ ਹੈ । ਜਿਸ ਤੋਂ ਬਾਅਦ ਹਰ ਕੋਈ ਉੁਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਮਾਪਿਆਂ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।

By  Shaminder June 9th 2023 11:55 AM

ਗਾਇਕ ਖ਼ਾਨ ਸਾਬ੍ਹ (Khan saab) ਨੇ ਆਪਣੇ ਮਾਪਿਆਂ ਨੂੰ ਨਵਾਂ ਘਰ (New House) ਗਿਫਟ ਕੀਤਾ ਹੈ । ਜਿਸ ਤੋਂ ਬਾਅਦ ਹਰ ਕੋਈ ਉੁਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਮਾਪਿਆਂ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਉਹ ਆਪਣੇ ਮਾਪਿਆਂ ਦੇ ਨਾਲ ਦਿਖਾਈ ਦੇ ਰਹੇ ਹਨ ।ਖਬਰਾਂ ਮੁਤਾਬਕ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਇਸ ਰੀਝ ਨੂੰ ਪੂਰਾ ਕੀਤਾ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ ਅਤੇ ਗਾਇਕ ਦੇ ਮਾਪੇ ਖੁਸ਼ੀ ਦੇ ਨਾਲ ਫੁੱਲੇ ਨਹੀਂ ਸਮਾ ਰਹੇ ।  


ਹੋਰ ਪੜ੍ਹੋ :ਅੰਬਰ ਧਾਲੀਵਾਲ ਦੀਆਂ ਵੈਕੇਸ਼ਨ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਖ਼ਾਨ ਸਾਬ੍ਹ ਨੇ ਦਿੱਤੇ ਕਈ ਹਿੱਟ ਗੀਤ 

ਖ਼ਾਨ ਸਾਬ੍ਹ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਆਪਣੇ ਸੂਫ਼ੀ ਗੀਤਾਂ ਦੇ ਲਈ ਮਸ਼ਹੂਰ ਹਨ ਅਤੇ ਉਹ ਨੁਸਰਤ ਫਤਿਹ ਅਲੀ ਖ਼ਾਨ ਨੂੰ ਆਪਣਾ ਉਸਤਾਦ ਮੰਨਦੇ ਹਨ । ਨੁਸਰਤ ਫਤਿਹ ਅਲੀ ਖ਼ਾਨ ਦੇ ਕਈ ਗੀਤਾਂ ਨੂੰ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਰੀਕ੍ਰੀਏਟ ਕੀਤਾ ਹੈ । ਹਾਲ ਹੀ ‘ਚ ਉਨ੍ਹਾਂ ਨੇ ਮੂਲ ਮੰਤਰ ਦਾ ਪਾਠ ਵੀ ਆਪਣੀ ਕੀਤਾ ਸੀ ।


ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵੱਲੋਂ ਕੀਤੇ ਗਏ ਪਾਠ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ ।ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆ ਦੇ ਵੱਲੋਂ ਭਰਪੂਰ ਪਿਆਰ ਮਿਲਦਾ ਰਿਹਾ ਹੈ । ਹਾਲ ਹੀ ‘ਚ ਉਨ੍ਹਾਂ ਨੇ ਸਲੀਮ ਮਾਰਚੈਂਟ ਦੇ ਨਾਲ ਕੰਮ ਕੀਤਾ ਹੈ ਅਤੇ ਦੋਵਾਂ ਦੀ ਕੋਲੇਬਰੇਸ਼ਨ ਵਾਲਾ ਇਹ ਗੀਤ ਜਲਦ ਰਿਲੀਜ਼ ਹੋ ਸਕਦਾ ਹੈ ।  

 



Related Post