ਅੰਬਰ ਧਾਲੀਵਾਲ ਦੀਆਂ ਵੈਕੇਸ਼ਨ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਅੰਬਰ ਧਾਲੀਵਾਲ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਹੈ ।ਜਿੱਥੋਂ ਦੀਆਂ ਤਸਵੀਰਾਂ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Reported by: PTC Punjabi Desk | Edited by: Shaminder  |  June 09th 2023 08:50 AM |  Updated: June 09th 2023 08:50 AM

ਅੰਬਰ ਧਾਲੀਵਾਲ ਦੀਆਂ ਵੈਕੇਸ਼ਨ ਤਸਵੀਰਾਂ ਹੋ ਰਹੀਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਅੰਬਰ ਧਾਲੀਵਾਲ ਇਨ੍ਹੀਂ ਦਿਨੀਂ ਵੈਕੇਸ਼ਨ ‘ਤੇ ਹੈ ।ਜਿੱਥੋਂ ਦੀਆਂ ਤਸਵੀਰਾਂ ਉਹ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਅੰਬਰ ਧਾਲੀਵਾਲ ਸਮੁੰਦਰੀ ਜਹਾਜ਼ ‘ਚ ਸਵਾਰੀ ਦਾ ਆਨੰਦ ਮਾਣਦੀ ਹੋਈ ਦਿਖਾਈ ਦੇ ਰਹੀ ਹੈ ।ਵੀਡੀਓ ਨੂੰ ਸਾਂਝਾ ਕਰਦੇ ਹੋਏ ਅੰਬਰ ਧਾਲੀਵਾਲ ਨੇ ਲਿਖਿਆ ‘ਕੌਣ ਕਹਿੰਦਾ ਹੈ ਕਿ ਸਭ ਕੁਝ ਨਸੀਬ ਨਾਲ ਹੀ ਮਿਲਦਾ ਹੈ ।

ਹੋਰ ਪੜ੍ਹੋ : ਆਪਣੇ ਵੀਕੈਂਡ ਨੂੰ ਬਨਾਉਣਾ ਚਾਹੁੰਦੇ ਹੋ ਖ਼ੂਬਸੂਰਤ ਤਾਂ ਇਨ੍ਹਾਂ ਥਾਵਾਂ ਦੀ ਸੈਰ ਕਰਕੇ ਖੁਦ ਨੂੰ ਕਰ ਸਕਦੇ ਹੋ ਤਰੋਤਾਜ਼ਾ

ਮਿਹਨਤ ਕਰਕੇ ਵੇਖੋ, ਹਾਰ ਕੇ ਵੀ ਸਕੂਨ ਮਿਲਦਾ ਹੈ’  ਇਸ ਤੋਂ ਇਲਾਵਾ ਉਸ ਨੇ ਕੁਝ ਤਸਵੀਰਾਂ ਬੀਚ ‘ਤੇ ਵੀ ਸਾਂਝੀਆਂ ਕੀਤੀਆਂ ਹਨ ।

ਸੋਸ਼ਲ ਮੀਡੀਆ ਯੂਜ਼ਰਸ ਦੇ ਰਹੇ ਰਿਐਕਸ਼ਨ

ਅੰਬਰ ਧਾਲੀਵਾਲ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਸੋਸ਼ਲ ਮੀਡੀਆ ‘ਤੇ ਯੂਜ਼ਰਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਇੱਕ ਯੂਜ਼ਰ ਨੇ ਲਿਖਿਆ ‘ਖੂਬਸੂਰਤ ਅਤੇ ਹੌਟ’ ਜਦੋਂਕਿ ਇੱਕ ਹੋਰ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਕਿਸੇ ਨੇ ਫਾਇਰ ਵਾਲਾ ਇਮੋਜੀ ਸ਼ੇਅਰ ਕੀਤਾ ਹੈ । 

 

ਅੰਬਰ ਧਾਲੀਵਾਲ ਕਈ ਗੀਤਾਂ ‘ਚ ਆ ਚੁੱਕੀ ਨਜ਼ਰ 

ਅੰਬਰ ਧਾਲੀਵਾਲ ਨੇ ਦਿਲਪ੍ਰੀਤ ਢਿੱਲੋਂ ਦੇ ਨਾਲ ਵਿਆਹ ਕਰਵਾਇਆ ਸੀ । ਦੋਨਾਂ ਦਾ ਵਿਆਹ ਜ਼ਿਆਦਾ ਸਮੇਂ ਨਹੀਂ ਚੱਲ ਸਕਿਆ। ਵਿਆਹ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਅੰਬਰ ਧਾਲੀਵਾਲ ਹੁਣ ਤੱਕ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ । 

- PTC PUNJABI


Popular Posts