
ਅੰਬਰ ਧਾਲੀਵਾਲ(Aamber Dhaliwal) ਇਨ੍ਹੀਂ ਦਿਨੀਂ ਵਿਦੇਸ਼ ਵੈਕੇਸ਼ਨ ‘ਤੇ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਬਰ ਧਾਲੀਵਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ ‘ਚ ਹਨ ਰੈਪਰ ਹਨੀ ਸਿੰਘ, ਗਰਲ ਫ੍ਰੈਂਡ ਟੀਨਾ ਥਡਾਨੀ ਦੇ ਨਾਲ ਬਿਤਾ ਰਹੇ ਸਮਾਂ, ਵੇਖੋ ਤਸਵੀਰਾਂ
ਇਸ ਵੀਡੀਓ ‘ਚ ਉਹ ਕਿਤੇ ਵੈਕੇਸ਼ਨ ‘ਤੇ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਅੰਬਰ ਧਾਲੀਵਾਲ ਅਤੇ ਦਿਲਪ੍ਰੀਤ ਢਿੱਲੋਂ ਦਾ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਭਰਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਭਤੀਜੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਕੁਝ ਮਹੀਨੇ ਤਾਂ ਸਭ ਕੁਝ ਠੀਕਠਾਕ ਚੱਲਦਾ ਰਿਹਾ, ਪਰ ਕੁਝ ਦੋਵਾਂ ਵਿਚਾਲੇ ਕੁਝ ਅਣਬਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਅਤੇ ਕੁਝ ਸਮਾਂ ਪਹਿਲਾਂ ਦੋਵਾਂ ਦਾ ਝਗੜਾ ਏਨਾਂ ਜ਼ਿਆਦਾ ਵਧ ਗਿਆ ਸੀ, ਕਿ ਸੋਸ਼ਲ ਮੀਡੀਆ ‘ਤੇ ਦੋਵਾਂ ਨੇ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਸੀ ।

ਜਿਸ ਤੋਂ ਬਾਅਦ ਗਾਇਕ ਨੇ ਖੁਦ ਆ ਕੇ ਇਸ ਮਾਮਲੇ ‘ਚ ਆਪਣੀ ਸਫ਼ਾਈ ਦਿੱਤੀ ਸੀ । ਅੰਬਰ ਧਾਲੀਵਾਲ ਹੁਣ ਤੱਕ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ਅਤੇ ਉਸ ਦੇ ਬੋਲਡ ਅੰਦਾਜ਼ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram