ਖ਼ਾਨ ਸਾਬ ਨੇ ਕੀਤੀ ਕੁਲਦੀਪ ਮਾਣਕ, ਰਵਿੰਦਰ ਗਰੇਵਾਲ ਸਣੇ ਕਈ ਗਾਇਕਾਂ ਦੀ ਮਿਮਿਕਰੀ, ਹੱਸ-ਹੱਸ ਦੂਹਰੇ ਹੋਏ ਕਲਾਕਾਰ
ਖ਼ਾਨ ਸਾਬ (Khan Saab) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਹਮੇਸ਼ਾ ਜਿੱਤਿਆ ਹੈ। ਖ਼ਾਨ ਸਾਬ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਮਿਮਿਕਰੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ਉਹ ਵੱਖ ਵੱਖ ਗਾਇਕਾਂ ਦੀ ਮਿਮਿਕਰੀ ਕਰਦੇ ਹੋਏ ਨਜ਼ਰ ਆਉਂਦੇ ਹਨ । ਹੁਣ ਗਾਇਕ ਦੇ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ ।ਜਿਸ ‘ਚ ਉਹ ਗਾਇਕ ਰਵਿੰਦਰ ਗਰੇਵਾਲ (Ravinder Grewal) ਦੀ ਮਿਮਿਕਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਰਵਿੰਦਰ ਗਰੇਵਾਲ ਦਾ ਪ੍ਰਸਿੱਧ ਗੀਤ ‘ਜੇ ਤੂੰ ਹੁੰਦਾ ਤੋਤਾ’ ਗਾ ਕੇ ਸੁਣਾ ਰਹੇ ਹਨ । ਗਾਇਕ ਨੇ ਰਵਿੰਦਰ ਗਰੇਵਾਲ ਦੀ ਏਨੀਂ ਵਧੀਆ ਮਿਮਿਕਰੀ ਕੀਤੀ ਕੀ ਕੋਈ ਵੀ ਰਵਿੰਦਰ ਗਰੇਵਾਲ ਦਾ ਭੁਲੇਖਾ ਖਾ ਜਾਵੇ।
ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਬਰਥਡੇ ‘ਤੇ ਕੱਟਿਆ 24 ਕੈਰੇਟ ਸੋਨੇ ਦਾ ਕੇਕ, ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ….’ਇਸ ਨੂੰ ਖਾਣਾ ਹੈ ਜਾਂ’….
View this post on Instagram
ਕੁਲਦੀਪ ਮਾਣਕ ਦੀ ਵੀ ਕੀਤੀ ਮਿਮਿਕਰੀ
ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ‘ਚ ਉਹ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕਾਪੀ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ‘ਚ ਉਹ ‘ਰੋਡਵੇਜ਼ ਦੀ ਲਾਰੀ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਮੁਹੰਮਦ ਸਦੀਕ ਨੂੰ ਵੀ ਉਹ ਕਾਪੀ ਕਰਦੇ ਹੋਏ ਦਿਖਾਈ ਦਿੱਤੇ ।ਸੋਸ਼ਲ ਮੀਡੀਆ ‘ਤੇ ਗਾਇਕ ਦੇ ਇਨ੍ਹਾਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
View this post on Instagram
/ptc-punjabi/media/post_attachments/STqBA8K7vvZfqbkNarui.jpg)
ਨੁਸਰਤ ਫਤਿਹ ਅਲੀ ਖ਼ਾਨ ਨੂੰ ਮੰਨਦੇ ਹਨ ਆਪਣਾ ਉਸਤਾਦ
ਗਾਇਕ ਖ਼ਾਨ ਸਾਬ ਦਾ ਅਸਲ ਨਾਂਅ ਇਮਰਾਨ ਖ਼ਾਨ ਹੈ, ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਖ਼ਾਨ ਸਾਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਖ਼ਾਨ ਸਾਬ ਨੁਸਰਤ ਫਤਿਹ ਅਲੀ ਖ਼ਾਨ ਨੂੰ ਆਪਣਾ ਉਸਤਾਦ ਮੰਨਦੇ ਹਨ । ਕਦੇ ਕਦੇ ਉਹ ਆਪਣੇ ਉਸਤਾਦ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦੇ ਹਨ ।ਖ਼ਾਨ ਸਾਬ ਨੇ ਨੁਸਰਤ ਫਤਿਹ ਅਲੀ ਖ਼ਾਨ ਦੇ ਕਈ ਗੀਤਾਂ ਨੂੰ ਰਿਕ੍ਰੀਏਟ ਵੀ ਕੀਤਾ ਹੈ ।ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਜਿੱਥੇ ਉਹ ਕਈ ਹਿੱਟ ਗੀਤ ਗਾ ਚੁੱਕੇ ਹਨ । ਉੱਥੇ ਹੀ ਉਨ੍ਹਾਂ ਨੇ ਜਪੁਜੀ ਸਾਹਿਬ ਦਾ ਪਾਠ ਵੀ ਆਪਣੀ ਆਵਾਜ਼ ‘ਚ ਰਿਲੀਜ਼ ਕੀਤਾ ਸੀ ।
View this post on Instagram