ਊਰਵਸ਼ੀ ਰੌਤੇਲਾ ਨੇ ਬਰਥਡੇ ‘ਤੇ ਕੱਟਿਆ 24 ਕੈਰੇਟ ਸੋਨੇ ਦਾ ਕੇਕ, ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ….’ਇਸ ਨੂੰ ਖਾਣਾ ਹੈ ਜਾਂ’….

Written by  Shaminder   |  February 26th 2024 11:13 AM  |  Updated: February 26th 2024 11:13 AM

ਊਰਵਸ਼ੀ ਰੌਤੇਲਾ ਨੇ ਬਰਥਡੇ ‘ਤੇ ਕੱਟਿਆ 24 ਕੈਰੇਟ ਸੋਨੇ ਦਾ ਕੇਕ, ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ….’ਇਸ ਨੂੰ ਖਾਣਾ ਹੈ ਜਾਂ’….

ਊਰਵਸ਼ੀ ਰੌਤੇਲਾ (Urvashi Rautela) ਨੇ ਆਪਣਾ ਜਨਮ ਦਿਨ (Birthday) ਬੀਤੇ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਬਰਥਡੇ ਤੇ 24 ਕੈਰੇਟ ਸੋਨੇ ਦਾ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । । ਜਿਸ ਨੂੰ ਲੈ ਕੇ ਫੈਨਸ ਨੇ ਵੀ ਕਈ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਹਨ।ਦੱਸਿਆ ਜਾ ਰਿਹਾ ਹੈ ਕਿ ਊਰਵਸ਼ੀ ਦੇ ਬਰਥਡੇ ‘ਤੇ ਇਹ ਕੇਕ ਉਨ੍ਹਾਂ ਨੂੰ ਯੋ ਯੋ ਹਨੀ ਸਿੰਘ ਨੇ ਗਿਫਟ ਕੀਤਾ ਹੈ। ਦਰਅਸਲ ਅਦਾਕਾਰਾ ਹਨੀ ਸਿੰਘ ਦੇ ਨਾਲ ‘ਲਵ ਡੋਜ਼-੨’ ਦੇ ਸੈੱਟ ‘ਤੇ ਆਪਣਾ ਜਨਮ ਦਿਨ ਸੈਲੀਬੇ੍ਰਟ ਕਰ ਰਹੀ ਸੀ । ਇਸੇ ਦੌਰਾਨ ਉਸ ਨੇ ੨੪ ਕੈਰੇਟ ਗੋਲਡ ਤੋਂ ਬਣੇ ਇਸ ਕੇਕ ਨੂੰ ਕੱਟ ਕੇ ਜਸ਼ਨ ਮਨਾਇਆ । 

urvashi And honey singh.jpg

ਹੋਰ ਪੜ੍ਹੋ : ਫ਼ਿਲਮ ‘ਬੂ ਮੈਂ ਡਰਗੀ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੇਖੋ ਤਸਵੀਰਾਂ

ਰੈਪਰ ਹਨੀ ਸਿੰਘ ਵੀ ਇਸ ਮੌਕੇ ‘ਤੇ ਮੌਜੂਦ ਰਹੇ । ਊਰਵਸ਼ੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ।

ਪਿਓਰ 24 ਕੈਰੇਟ ਸੋਨੇ ਨਾਲ ਬਣਿਆ ਕੇਕ     

ਇਹ ਕੇਕ ਪਿਓਰ ੨੪ ਕੈਰੇਟ ਦੇ ਸੋਨੇ ਦੇ ਨਾਲ ਬਣਿਆ ਹੋਇਆ ਹੈ। ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਲਵ ਡੋਜ਼-੨’ ਦੇ ਸੈੱਟ ‘ਤੇ ਬਰਥਡੇ ਪਾਰਟੀ। ਯੋ ਯੋ ਹਨੀ ਸਿੰਘ ਦਾ ਸ਼ੁਕਰੀਆ । ਤੁਹਾਡੀਆਂ ਕੋਸ਼ਿਸ਼ਾਂ ਅਤੇ ਮੇਰੇ ਲਈ ਅਤੇ ਮੇਰੇ ਕਰੀਅਰ ਦੇ ਲਈ ਸ਼ਾਨਦਾਰ ਪਲੈਟਫਾਰਮ ਤਿਆਰ ਕੀਤਾ ਹੈ। ਤੁਹਾਡੇ ਲਈ ਮੇਰੀਆਂ ਭਾਵਨਾਵਾਂ ਦੀਆਂ ਗਹਿਰਾਈ ਨੂੰ ਫੜਨ ਦੇ ਲਈ ਸ਼ਬਦ ਲੜਖੜਾ ਰਹੇ ਹਨ । ਦੱਸ ਦਈਏ ਕਿ ਹਨੀ ਸਿੰਘ ਦੇ ਨਾਲ ਊਰਵਸ਼ੀ ਰੌਤੇਲਾ ‘ਲਵ ਡੋਜ਼-੨’ ਲੈ ਕੇ ਆ ਰਹੀ ਹੈ।ਇਸ ਤੋਂ ਪਹਿਲਾਂ ਅਦਾਕਾਰਾ ਨੇ ‘ਲਵ ਡੋਜ਼’ ਵੀ ਕੰਮ ਕੀਤਾ ਸੀ । ਜੋ ਕਿ ੨੦੧੪ ‘ਚ ਆਇਆ ਸੀ ।

uravshi.jpgਊਰਵਸ਼ੀ ਦਾ ਵਰਕ ਫ੍ਰੰਟ 

ਊਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਜਲਦ ਹੀ ਹੋਰ ਵੀ ਕਈ ਪ੍ਰੋਜੈਕਟ ‘ਚ ਕੰਮ  ਕਰੇਗੀ । ਜਿਸ ‘ਚ ਅਕਸ਼ੇ ਕੁਮਾਰ ਦੇ ਨਾਲ ਵੈਲਕਮ-੩, ਐਨਬੀਕੇ੧੦੯ ਅਤੇ ਸੰਨੀ ਦਿਓਲ ਤੇ ਸੰਜੇ ਦੱਤ ਦੇ ਨਾਲ ‘ਬਾਪ’ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network