ਫ਼ਿਲਮ ‘ਬੂ ਮੈਂ ਡਰਗੀ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੇਖੋ ਤਸਵੀਰਾਂ

Written by  Shaminder   |  February 26th 2024 10:31 AM  |  Updated: February 26th 2024 10:31 AM

ਫ਼ਿਲਮ ‘ਬੂ ਮੈਂ ਡਰਗੀ’ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੇਖੋ ਤਸਵੀਰਾਂ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।  ਨਵੀਂ ਪੰਜਾਬੀ ਫ਼ਿਲਮ ‘ਬੂ ਮੈਂ ਡਰਗੀ’   1 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri harmandir sahib)  ‘ਚ ਨਤਮਸਤਕ ਹੋਣ ਦੇ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਅਦਾਕਾਰ ਯੋਗਰਾਜ ਸਿੰਘ (Yograj Singh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੀ ਪੂਰੀ ਸਟਾਰ ਕਾਸਟ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਦੇ ਲਈ ਪਹੁੰਚੀ ਹੈ। 

yograj.jpg

ਹੋਰ ਪੜ੍ਹੋ : ਸ਼ੁਭਕਰਨ ਦੀ ਮੌਤ ‘ਤੇ ਗੁਰਪ੍ਰੀਤ ਘੁੱਗੀ ਦਾ ਗੁੱਸਾ ਫੁੱਟਿਆ, ਸਰਕਾਰ ਨੂੰ ਪਾਈ ਝਾੜ, ਦਾਦੀ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ

ਫ਼ਿਲਮ ‘ਚ ਅਨੀਤਾ ਦੇਵਗਨ,ਨਿਸ਼ਾ ਬਾਨੋ, ਰੌਸ਼ਨ ਪ੍ਰਿੰਸ ਸਣੇ ਕਈ ਕਲਾਕਾਰ ਆਉਣਗੇ ਨਜ਼ਰ 

 ਫ਼ਿਲਮ ‘ਚ ਨਿਸ਼ਾ ਬਾਨੋ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਅਤੇ ਯੋਗਰਾਜ ਸਿੰਘ ਵਰਗੇ ਕਈ ਕਲਾਕਾਰ ਨਜ਼ਰ ਆਉਣਗੇ ।ਫ਼ਿਲਮ ਕਾਮੇਡੀ, ਰੋਮਾਂਸ ਅਤੇ ਡਰਾਮੇ ਦੇ ਨਾਲ ਭਰਪੂਰ ਹੈ। ਫ਼ਿਲਮ ਡਰਾਉਣ ਦੇ ਨਾਲ ਨਾਲ ਹਸਾਏਗੀ ਵੀ । ਕਿਉਂਕਿ ਇਸ ਫ਼ਿਲਮ ‘ਚ ਨਿਸ਼ਾ ਬਾਨੋ ਨੇ ਚੁੜੇਲ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ‘ਚ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।ਅਨੀਤਾ ਦੇਵਗਨ, ਹਾਰਬੀ ਸੰਘਾ ਦੇ ਨਾਲ ਨਾਲ ਹੋਰ ਵੀ ਕਈ ਸਿਤਾਰੇ ਰੌਣਕਾਂ ਲਗਾਉਂਦੇ ਹੋਏ ਨਜ਼ਰ ਆਉਣਗੇ ।

Yograj singh.jpgਰੌਸ਼ਨ ਪ੍ਰਿੰਸ ਦਾ ਵਰਕ ਫ੍ਰੰਟ 

ਰੌਸ਼ਨ ਪ੍ਰਿੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਜਿਸ ‘ਚ ਮੈਂ ਤੇਰੀ ਤੂੰ ਮੇਰਾ, ਜੀ ਵਾਈਫ ਜੀ, ਰਾਂਝਾ ਰਿਫਿਊਜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ । ਰੌਸ਼ਨ ਪ੍ਰਿੰਸ ਜਿੱਥੇ ਵਧੀਆ ਗਾਇਕ, ਅਦਾਕਾਰ ਅਤੇ ਵਧੀਆ ਗੀਤਕਾਰ ਵੀ ਹਨ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ ।

   

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network