ਵਿਆਹ ਦੇ ਬੰਧਨ ‘ਚ ਬੱਝੇ ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ
ਪੁਲਕਿਤ ਸਮਰਾਟ (Pulkit Samrat) ਅਤੇ ਕ੍ਰਿਤੀ ਖਰਬੰਦਾ (Kriti kharbanda) ਵਿਆਹ ਦੇ ਬੰਧਨ (Wedding Pics) ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਪੁਲਕਿਤ ਸਮਰਾਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਪੁਲਕਿਤ ਅੰਗੂਰੀ ਕਲਰ ਦੀ ਡਰੈੱਸ ‘ਚ ਨਜ਼ਰ ਆ ਰਹੇ ਹਨ । ਜਦੋਂਕਿ ਕ੍ਰਿਤੀ ਨੇ ਪਿੰਕ ਕਲਰ ਦਾ ਲਹਿੰਗਾ ਇਸ ਖ਼ਾਸ ਮੌਕੇ ਦੇ ਲਈ ਪਹਿਨਿਆ ਸੀ। ਅਦਾਕਾਰਾ ਨੇ ਹੈਵੀ ਜਿਉਲਰੀ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ।
/ptc-punjabi/media/media_files/W8qzMD1CNW2IVH4sZoJ2.jpg)
ਹੋਰ ਪੜ੍ਹੋ : ਫ਼ਿਲਮ ‘ਸ਼ਾਇਰ’ ਦਾ ਗੀਤ ‘ਫੁੱਲ ਤੇ ਖੁਸ਼ਬੂ’ ਰਿਲੀਜ਼, ਫੈਨਸ ਨੂੰ ਪਸੰਦ ਆਇਆ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦਾ ਅੰਦਾਜ਼
ਪੁਲਕਿਤ ਨੇ ਤਸਵੀਰਾਂ ਦੇ ਨਾਲ ਖੂਬਸੂਰਤ ਕੈਪਸ਼ਨ ਲਿਖਿਆ
ਪੁਲਕਿਤ ਆਪਣੇ ਵਿਆਹ ‘ਤੇ ਬੇਹੱਦ ਖੁਸ਼ ਦਿਖਾਈ ਦਿੱਤੇ । ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਕਵਿਤਾ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ । ਉਨ੍ਹਾਂ ਨੇ ਲਿਖਿਆ ‘ਗਹਿਰੇ ਨੀਲੇ ਅਕਾਸ਼ ਤੋਂ, ਸਵੇਰ ਦੀ ਤ੍ਰੇਲ ਨੂੰ। ਲੋ ਅਤੇ ਹਾਈ ਦੇ ਜ਼ਰੀਏ । ਇਹ ਸਿਰਫ਼ ਤੁਹਾਡੇ ‘ਤੇ ਹੈ। ਸ਼ੁਰੂ ਤੋਂ ਲੈ ਕੇ ਅੰਤ ਤੱਕ ।ਹੁਣ ਜਦੋਂ ਵੀ ਮੇਰਾ ਦਿਲ ਅਲੱਗ ਤਰ੍ਹਾਂ ਧੜਕਦਾ ਹੈ। ਇਹ ਤੂੰ ਹੀ ਹੋਣਾ ਹੈ’।
/ptc-punjabi/media/media_files/asWEiFz6AdKMheF8h7ea.jpg)
ਫੈਨਸ ਨੇ ਨਵ-ਵਿਆਹੀ ਜੋੜੀ ਨੂੰ ਦਿੱਤੀ ਵਧਾਈ
ਜਿਉੇਂ ਹੀ ਪੁਲਕਿਤ ਸਮਰਾਟ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਕ੍ਰਿਤੀ ਸੈਨਨ ਨੇ ਵੀ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਮੁਬਾਰਕਾਂ ਦਿੱਤੀਆਂ ।ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ। ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੀ ਰਕੁਲਪ੍ਰੀਤ ਨੇ ਵੀ ਕ੍ਰਿਤੀ ਅਤੇ ਪੁਲਕਿਤ ਨੂੰ ਮੁਬਾਰਕਾਂ ਦਿੱਤੀਆਂ ਹਨ।
View this post on Instagram
ਪਹਿਲਾਂ ਵੀ ਪੁਲਕਿਤ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ
ਇਸ ਤੋਂ ਪਹਿਲਾਂ ਵੀ ਪੁਲਕਿਤ ਸਮਰਾਟ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ।ਜਿਸ ‘ਚ ਉਹ ਵਿੰਟੇਜ ਕਾਰ ‘ਚ ਬਰਾਤ ਲੈ ਕੇ ਵੈਨਿਊ ਵਾਲੀ ਥਾਂ ‘ਤੇ ਪਹੁੰਚਿਆ ਸੀ । ਦੱਸ ਦਈਏ ਕਿ ਦੋਨਾਂ ਨੇ ਮਾਨੇਸਰ ਸਥਿਤ ਵੱਡੇ ਹੋਟਲ ‘ਚ ਵਿਆਹ ਕਰਵਾਇਆ ਹੈ।