ਭਾਰੀ ਗੜ੍ਹੇਮਾਰੀ ‘ਚ ਗਾਉਂਦੇ ਰਹੇ ਕੁਲਵਿੰਦਰ ਬਿੱਲਾ, ਬਰਾਤੀ ਵੀ ਗੀਤਾਂ ‘ਤੇ ਝੂਮੇ
ਬੀਤੇ ਦਿਨੀਂ ਪੰਜਾਬ ਭਾਰੀ ਮੀਂਹ ਅਤੇ ਤੂਫਾਨ ਨੇ ਕਹਿਰ ਮਚਾਇਆ । ਇਸ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ ਦੇ ਨਾਲ-ਨਾਲ ਹੋਰ ਨੁਕਸਾਨ ਵੀ ਹੋਇਆ । ਕਈਆਂ ਸ਼ੈੱਡਾਂ ਦੀਆਂ ਲੋਹੇ ਦੀਆਂ ਚਾਦਰਾਂ ਉੱਡ ਗਈਆਂ ਅਤੇ ਗੜ੍ਹੇਮਾਰੀ ਦੇ ਕਾਰਨ ਫਸਲਾਂ ਵੀ ਤਬਾਹ ਹੋ ਗਈਆਂ ।ਪਰ ਭਾਰੀ ਗੜ੍ਹੇਮਾਰੀ ਅਤੇ ਤੂਫਾਨ ‘ਚ ਕੁਲਵਿੰਦਰ ਬਿੱਲਾ ਗਾਉਂਦੇ ਹੋਏ ਨਜ਼ਰ ਆਏ । ਦੱਸ ਦਈਏ ਕਿ ਕੁਲਵਿੰਦਰ ਬਿੱਲਾ (Kulwinder Billa)ਇੱਕ ਵਿਆਹ ਸਮਾਰੋਹ ‘ਚ ਪਰਫਾਰਮ ਕਰ ਰਹੇ ਸਨ । ਇਸੇ ਦੌਰਾਨ ਭਾਰੀ ਬਰਸਾਤ (Heavy Rainfall) ਦੇ ਨਾਲ ਗੜ੍ਹੇਮਾਰੀ ਬਠਿੰਡਾ ‘ਚ ਸ਼ੁਰੂ ਹੋ ਗਈ ।
/ptc-punjabi/media/media_files/kOx71ZBkpp0mOfocedEc.jpg)
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਦਗੁਰੂ ਤੋਂ ਲਿਆ ਆਸ਼ੀਰਵਾਦ, ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸਦਗੁਰੂ ਹੋਏ ਸਨ ਸ਼ਾਮਿਲ
ਇਸ ਗੜ੍ਹੇਮਾਰੀ ਦੇ ਬਾਵਜੂਦ ਵੀ ਕੁਲਵਿੰਦਰ ਬਿੱਲਾ ਗਾਉਂਦੇ ਰਹੇ ।ਜਿਸ ਤੋਂ ਬਾਅਦ ਵਿਆਹ ਵਾਲੀ ਜੋੜੀ ਵੀ ਖੂਬ ਇਸ ਬਰਸਾਤ ਨੂੰ ਇਨਜੁਆਏ ਕਰਦੀ ਹੋਈ ਦਿਖਾਈ ਦਿੱਤੀ । ਸੋਸ਼ਲ ਮੀਡੀਆ ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬਰਾਤੀ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਅਣਸੁਖਾਵੇਂ ਹਾਲਾਤਾਂ ‘ਚ ਵੀ ਕਿਵੇਂ ਇਸ ਮੌਸਮ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ ।
/ptc-punjabi/media/media_files/V95vX3VkAfmCABJiu98I.jpg)
ਗੜ੍ਹੇਮਾਰੀ ਕਾਰਨ ਚਿੱਟੀਆਂ ਹੋਈਆਂ ਸੜਕਾਂ
ਬੀਤੇ ਦਿਨੀਂ ਪੰਜਾਬ ‘ਚ ਤੂਫਾਨ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ । ਜਿਸ ਕਾਰਨ ਠੰਢ ਵਧ ਚੁੱਕੀ ਹੈ ਅਤੇ ਲੋਕਾਂ ਨੂੰ ਇਸ ਬੇਮੌਸਮੀ ਬਰਸਾਤ ਦੇ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
View this post on Instagram
ਕੁਲਵਿੰਦਰ ਬਿੱਲਾ ਦਾ ਵਰਕ ਫ੍ਰੰਟ
ਕੁਲਵਿੰਦਰ ਬਿੱਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਮੇਰਾ ਕਾਲੇ ਰੰਗ ਦਾ ਯਾਰ, ਟਾਈਮ ਟੇਬਲ, ਖੁਸ਼ੀਆਂ ਹੀ ਵੰਡੀਆਂ ਨੇ, ਮੇਰੇ ਨਾਲ ਨਾਲ ਚੱਲੇ ਪੰਜਾਬ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਕੁਲਵਿੰਦਰ ਬਿੱਲਾ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।
View this post on Instagram