ਦਿਲਜੀਤ ਦੋਸਾਂਝ ਨੇ ਸਦਗੁਰੂ ਤੋਂ ਲਿਆ ਆਸ਼ੀਰਵਾਦ, ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸਦਗੁਰੂ ਹੋਏ ਸਨ ਸ਼ਾਮਿਲ

Written by  Shaminder   |  March 04th 2024 04:04 PM  |  Updated: March 04th 2024 04:04 PM

ਦਿਲਜੀਤ ਦੋਸਾਂਝ ਨੇ ਸਦਗੁਰੂ ਤੋਂ ਲਿਆ ਆਸ਼ੀਰਵਾਦ, ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਸਦਗੁਰੂ ਹੋਏ ਸਨ ਸ਼ਾਮਿਲ

ਦਿਲਜੀਤ ਦੋਸਾਂਝ (Diljit Dosanjh) ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ‘ਚ ਸ਼ਾਮਿਲ ਹੋਏ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਵਿਆਹ ‘ਚ ਬਾਲੀਵੁੱਡ ਦਾ ਹਰ ਸਿਤਾਰਾ ਸ਼ਾਮਿਲ ਹੋਇਆ ਅਤੇ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਈਆਂ ।ਦਿਲਜੀਤ ਦੋਸਾਂਝ ਨੇ ਵੀ ਆਪਣੇ ਗੀਤਾਂ ਦੇ ਨਾਲ ਖੂਬ ਸਮਾਂ ਬੰਨਿਆ । ਬਾਲੀਵੁੱਡ ਕਲਾਕਾਰ ਵੀ ਦਿਲਜੀਤ ਦੋਸਾਂਝ ਦੇ ਨਾਲ ਥਿਰਕੇ । ਜਿਸ ‘ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਸੈਫ ਅਲੀ ਖ਼ਾਨ, ਵਿੱਕੀ ਕੌਸ਼ਲ, ਸ਼ਾਹਰੁਖ ਖ਼ਾਨ, ਰਣਵੀਰ ਸਿੰਘ ਸਣੇ ਕਈ ਕਲਾਕਾਰ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਥਿਰਕਦੇ ਹੋਏ ਨਜ਼ਰ ਆਏ । 

Diljit Dosanjh Shah

ਹੋਰ ਪੜ੍ਹੋ : ਜਸਵਿੰਦਰ ਬਰਾੜ ਕਿਸਾਨ ਅੰਦੋਲਨ ‘ਚ ਪਹੁੰਚੀ, ਕਿਸਾਨਾਂ ਦਾ ਕੀਤਾ ਸਮਰਥਨ

ਦਿਲਜੀਤ ਦੋਸਾਂਝ ਨੇ ਲਿਆ ਸਦਗੁਰੂ ਤੋਂ ਆਸ਼ੀਰਵਾਦ 

ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ‘ਚ ਰਿਹਾਨਾ, ਦਿਲਜੀਤ ਅਤੇ ਬਾਲੀਵੁੱਡ ਦੀਆਂ ਹਸਤੀਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਕਈ ਮਹਿਮਾਨ ਸ਼ਾਮਿਲ ਹੋਏ । ਜਿਸ ‘ਚ ਬਿਲ ਗੇਟਸ, ਮਾਰਕ ਜ਼ੁਕਰਬਰਗ, ਡੋਨਾਲਡ ਟਰੰਪ ਦੀ ਧੀ ਅਤੇ ਹੋਰ ਕਈ ਵਿਦੇਸ਼ੀ ਮਹਿਮਾਨ ਵੀ ਸ਼ਾਮਿਲ ਹੋਏ । ਇਸ ਤੋਂ ਇਲਾਵਾ ਸਦਗੁਰੂ (Sadhguru)ਵੀ ਇਸ ਸਮਾਰੋਹ ‘ਚ ਸ਼ਾਮਿਲ ਹੋਏ । ਦਿਲਜੀਤ ਦੋਸਾਂਝ ਨੇ ਜਦੋਂ ਉਨ੍ਹਾਂ ਨੂੰ ਵੇਖਿਆ ਤਾਂ ਸਦਗੁਰੂ ਦਾ ਆਸ਼ੀਰਵਾਦ ਲੈਣ ਦੇ ਲਈ ਦਿਲਜੀਤ ਸਦਗੁਰੂ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਅੰਬਾਨੀ ਪਰਿਵਾਰ ਵੱਲੋਂ ਜਾਮਨਗਰ ‘ਚ ਖਵਾਇਆ ਗਿਆ ਭੋਜਨ

ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਤੋਂ ਪਹਿਲਾਂ ਜਾਮਨਗਰ ਦੇ ਲੋਕਾਂ ਨੂੰ ਖਾਣਾ ਖੁਆਇਆ ਗਿਆ ਸੀ । ਅਨੰਤ ਅੰਬਾਨੀ, ਰਾਧਿਕਾ ਅਤੇ ਮੁਕੇਸ਼ ਅੰਬਾਨੀ ਨੇ ਖੁਦ ਲੋਕਾਂ ਨੂੰ ਖਾਣਾ ਪਰੋਸਿਆ ਸੀ ।ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਵੀਡੀਓ ਵਾਇਰਲ ਹੋ ਰਹੇ ਹਨ ।

ਦਿਲਜੀਤ ਦਾ ਦੀਵਾਨਾ ਹੋਇਆ ਬਾਲੀਵੁੱਡ     

ਦਿਲਜੀਤ ਦੇ ਗੀਤਾਂ ‘ਤੇ ਹਰ ਕੋਈ ਥਿਰਕਿਆ ।ਅਨੀਤਾ ਅੰਬਾਨੀ ਨੇ ਦਿਲਜੀਤ ਤੋਂ ਗੁਜਰਾਤੀ ‘ਚ ਕੁਝ ਸਵਾਲ ਪੁੱਛੇ । ਜਿਸ ‘ਤੇ ਇੱਕ ਸਵਾਲ ਦਾ ਜਵਾਬ ਤਾਂ ਦਿਲਜੀਤ ਨੇ ਸਹੀ ਦਿੱਤਾ, ਪਰ ਦੂਜੇ ਦਾ ਜਵਾਬ ਦੇਣ ਲੱਗਿਆ ਉਨ੍ਹਾਂ ਨੇ ਕਿਹਾ ਕਿ ਇਹ ਥੋੜ੍ਹਾ ਔਖਾ । ਅਨੀਤਾ ਅੰਬਾਨੀ ਵੀ ਦਿਲਜੀਤ ਦੇ ਨਾਲ ਗੱਲ ਕਰਦੇ ਹੋਏ ਬਹੁਤ ਖੁਸ਼ ਨਜ਼ਰ ਆ ਰਹੀ ਸੀ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network