ਮੈਂਡੀ ਤੱਖਰ (Mandy Takhar) ਦਾ ਵਿਆਹ (Wedding Pics) ਹੋ ਗਿਆ ਹੈ। ਪਤੀ ਦੇ ਨਾਲ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈਂਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਜੈ ਮਾਲਾ ਪਾਈ ਹੋਈ ਹੈ ਅਤੇ ਹੱਥ ਜੋੜ ਕੇ ਗੁਰਦੁਆਰਾ ਸਾਹਿਬ ‘ਚ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਖੜੀ ਹੋਈ ਹੈ।
/ptc-punjabi/media/media_files/hNDzMt5k7Rq04CQ1Aivn.jpg)
ਹੋਰ ਪੜ੍ਹੋ : ਕੀ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨੂੰ ਕਰ ਰਹੇ ਹਨ ਡੇਟ ! ਜਾਣੋ ਕੀ ਸੀ ਗਾਇਕ ਦਾ ਰਿਐਕਸ਼ਨ
ਬੀਤੇ ਦਿਨ ਜਾਗੋ ਦੀਆਂ ਤਸਵੀਰਾਂ ਆਈਆਂ ਸੀ ਸਾਹਮਣੇ
ਬੀਤੇ ਦਿਨ ਅਦਾਕਾਰਾ ਦੀ ਜਾਗੋ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਜਿਸ ‘ਚ ਅਦਾਕਾਰਾ ਨਿਸ਼ਾ ਬਾਨੋ ਅਤੇ ਗੀਤਾਜ ਬਿੰਦਰਖੀਆ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦਿੱਤੀ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦੀ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।
/ptc-punjabi/media/media_files/6JfFZZYPZumokVldAFOq.jpg)
ਕਈ ਦਿਨਾਂ ਤੋਂ ਚੱਲ ਰਹੀਆਂ ਵਿਆਹ ਦੀਆਂ ਰਸਮਾਂ
ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਇਸ ਤੋਂ ਪਹਿਲਾਂ ਅਦਾਕਾਰਾ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਜਿਸ ‘ਚ ਅਦਾਕਾਰਾ ਹਲਦੀ ਲਗਵਾਉਂਦੀ ਹੋਈ ਨਜ਼ਰ ਆਈ ਸੀ । ਇਸ ਤੋਂ ਇਲਾਵਾ ਪਤੀ ਦੇ ਨਾਲ ਵੀ ਉਸ ਦੀਆ ਤਸਵੀਰਾਂ ਵਾਇਰਲ ਹੋਈਆਂ ਸਨ ।
/ptc-punjabi/media/media_files/5pr6MLFFnXQaDktjxu0Y.jpg)
ਮੈਂਡੀ ਤੱਖਰ ਦਾ ਵਰਕ ਫ੍ਰੰਟ
ਮੈਂਡੀ ਤੱਖਰ ਯੂ ਕੇ ਮੂਲ ਦੀ ਹੈ । ਹਾਲਾਂਕਿ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਹੈ ।ਅਦਾਕਾਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪੜ੍ਹਾਈ ਤੋਂ ਬਾਅਦ ਮੁੰਬਈ ‘ਚ ਮਾਡਲਿੰਗ ਦੇ ਖੇਤਰ ‘ਚ ਆਪਣੀ ਕਿਸਮਤ ਅਜਮਾਉਣ ਦੇ ਲਈ ਆ ਗਈ । ਮੁੰਬਈ ‘ਚ ਰਹਿਣ ਦੌਰਾਨ ਉਸ ਨੇ ਲੰਮਾ ਸਮਾਂ ਸੰਘਰਸ਼ ਕਈ ਅਤੇ ਕਈ ਬ੍ਰਾਂਡ ਦੇ ਲਈ ਕੰਮ ਕੀਤਾ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਦੇ ਨਾਲ ‘ਮਿਰਜ਼ਾ’ ਫ਼ਿਲਮ ‘ਚ ਕੰਮ ਕੀਤਾ ਸੀ । ਇਸੇ ਫ਼ਿਲਮ ਦੇ ਨਾਲ ਉਹ ਚਰਚਾ ‘ਚ ਆਈ ਸੀ । ਇਸ ਤੋਂ ਇਲਾਵਾ ਉਸ ਨੇ ਲੁਕਣਮੀਚੀ, ਸਾਕ, ਜ਼ਿੰਦਗੀ ਜ਼ਿੰਦਾਬਾਦ, ਰੱਬ ਦਾ ਰੇਡੀਓ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ।