ਮੈਂਡੀ ਤੱਖਰ ਦਾ ਹੋਇਆ ਵਿਆਹ, ਪਤੀ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ

Reported by: PTC Punjabi Desk | Edited by: Shaminder  |  February 13th 2024 06:09 PM |  Updated: February 13th 2024 06:09 PM

ਮੈਂਡੀ ਤੱਖਰ ਦਾ ਹੋਇਆ ਵਿਆਹ, ਪਤੀ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ

ਮੈਂਡੀ ਤੱਖਰ (Mandy Takhar) ਦਾ ਵਿਆਹ (Wedding Pics) ਹੋ ਗਿਆ ਹੈ। ਪਤੀ ਦੇ ਨਾਲ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈਂਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਜੈ ਮਾਲਾ ਪਾਈ ਹੋਈ ਹੈ ਅਤੇ ਹੱਥ ਜੋੜ ਕੇ ਗੁਰਦੁਆਰਾ ਸਾਹਿਬ ‘ਚ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਖੜੀ ਹੋਈ ਹੈ। 

Mandy Takhar Wedding Pics .jpg

ਹੋਰ ਪੜ੍ਹੋ : ਕੀ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨੂੰ ਕਰ ਰਹੇ ਹਨ ਡੇਟ ! ਜਾਣੋ ਕੀ ਸੀ ਗਾਇਕ ਦਾ ਰਿਐਕਸ਼ਨ

ਬੀਤੇ ਦਿਨ ਜਾਗੋ ਦੀਆਂ ਤਸਵੀਰਾਂ ਆਈਆਂ ਸੀ ਸਾਹਮਣੇ 

 ਬੀਤੇ ਦਿਨ ਅਦਾਕਾਰਾ ਦੀ ਜਾਗੋ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਜਿਸ ‘ਚ ਅਦਾਕਾਰਾ ਨਿਸ਼ਾ ਬਾਨੋ ਅਤੇ ਗੀਤਾਜ ਬਿੰਦਰਖੀਆ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦਿੱਤੀ ਸੀ । ਇਸ ਤੋਂ ਪਹਿਲਾਂ ਅਦਾਕਾਰਾ ਦੀ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । 

Mandy Takhar Wedding Video .jpg

ਕਈ ਦਿਨਾਂ ਤੋਂ ਚੱਲ ਰਹੀਆਂ ਵਿਆਹ ਦੀਆਂ ਰਸਮਾਂ 

 ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਇਸ ਤੋਂ ਪਹਿਲਾਂ ਅਦਾਕਾਰਾ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ । ਜਿਸ ‘ਚ ਅਦਾਕਾਰਾ ਹਲਦੀ ਲਗਵਾਉਂਦੀ ਹੋਈ ਨਜ਼ਰ ਆਈ ਸੀ । ਇਸ ਤੋਂ ਇਲਾਵਾ ਪਤੀ ਦੇ ਨਾਲ ਵੀ ਉਸ ਦੀਆ ਤਸਵੀਰਾਂ ਵਾਇਰਲ ਹੋਈਆਂ ਸਨ ।

Mandy Wedding.jpg

ਮੈਂਡੀ ਤੱਖਰ ਦਾ ਵਰਕ ਫ੍ਰੰਟ 

 ਮੈਂਡੀ ਤੱਖਰ ਯੂ ਕੇ ਮੂਲ ਦੀ ਹੈ । ਹਾਲਾਂਕਿ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਹੈ ।ਅਦਾਕਾਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪੜ੍ਹਾਈ ਤੋਂ ਬਾਅਦ ਮੁੰਬਈ ‘ਚ ਮਾਡਲਿੰਗ ਦੇ ਖੇਤਰ ‘ਚ ਆਪਣੀ ਕਿਸਮਤ ਅਜਮਾਉਣ ਦੇ ਲਈ ਆ ਗਈ । ਮੁੰਬਈ ‘ਚ ਰਹਿਣ ਦੌਰਾਨ ਉਸ ਨੇ ਲੰਮਾ ਸਮਾਂ ਸੰਘਰਸ਼ ਕਈ ਅਤੇ ਕਈ ਬ੍ਰਾਂਡ ਦੇ ਲਈ ਕੰਮ ਕੀਤਾ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਦੇ ਨਾਲ ‘ਮਿਰਜ਼ਾ’ ਫ਼ਿਲਮ ‘ਚ ਕੰਮ ਕੀਤਾ ਸੀ । ਇਸੇ ਫ਼ਿਲਮ ਦੇ ਨਾਲ ਉਹ ਚਰਚਾ ‘ਚ ਆਈ ਸੀ । ਇਸ ਤੋਂ ਇਲਾਵਾ ਉਸ ਨੇ ਲੁਕਣਮੀਚੀ, ਸਾਕ, ਜ਼ਿੰਦਗੀ ਜ਼ਿੰਦਾਬਾਦ, ਰੱਬ ਦਾ ਰੇਡੀਓ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network