ਮਨਕੀਰਤ ਔਲਖ ਨੇ ਬੇਟੇ ਇਮਤਿਆਜ਼ ਔਲਖ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਟਵਿਨਿੰਗ ਕਰਦੀ ਨਜ਼ਰ ਆਈ ਪਿਉ-ਪੁੱਤ ਦੀ ਜੋੜੀ

ਪੰਜਾਬੀ ਗਾਇਕ ਮਨਕੀਰਤ ਔਲਖ ਨੇ ਹਾਲ ਹੀ 'ਚ ਆਪਣੇ ਬੇਟੇ ਇਮਤਿਆਜ਼ ਔਲਖ ਨਾਲ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਪਿਉ-ਪੁੱਤਰ ਦੀ ਜੋੜੀ ਦਾ ਕਿਊਟ ਅੰਦਾਜ਼ ਨਜ਼ਰ ਆ ਰਿਹਾ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

By  Pushp Raj June 8th 2023 05:03 PM

Mankirat Aulakh with son Imtiyaz: ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਦਾ ਭਾਰਤ ਵਿੱਚ ਸੁਵਾਗਤ ਕੀਤਾ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਬੇਟੇ ਨਾਲ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


ਦੱਸ ਦਈਏ ਕਿ ਮਨਕੀਰਤ ਔਲਖ ਅਕਸਰ ਬੇਟੇ ਇਮਤਿਆਜ਼ ਸਿੰਘ ਔਲਖ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ ਵਿੱਚ ਗਾਇਕ ਵੱਲੋਂ ਆਪਣੇ ਬੇਟੇ ਇਮਤਿਆਜ਼ ਨਾਲ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ।  ਜਿਸ ਵਿੱਚ ਉਹ ਬੇਟੇ ਨੂੰ ਗੋਦ ਵਿੱਚ ਲੈ ਕੇ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, '‘Blue Blue’ ਲਿਖਿਆ ਹੈ। ਇਸ ਤਸਵੀਰ 'ਚ ਪਿਉ-ਪੁੱਤਰ ਦੋਵੇਂ ਇੱਕੋ ਰੰਗ ਦੀ ਟੀ-ਸ਼ਰਟ ਪਹਿਨ ਕੇ ਟਵਿਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਇਮਤਿਆਜ਼ ਪਿਤਾ ਦੀ ਗੋਦ ਵਿੱਚ ਖੇਡਦੇ ਹੋਏ ਖੁਸ਼ ਹੋ ਰਿਹਾ ਹੈ।

View this post on Instagram

A post shared by mankirtaulakh (@mankirataulakhfanofficial)


ਮਨਕੀਰਤ ਔਲਖ ਅਕਸਰ ਆਪਣੇ ਪੁੱਤਰ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਆਪਣੀ ਮਾਂ ਨਾਲ ਪੁੱਤਰ ਦਾ ਵੀਡੀਓ ਸਾਂਝਾ ਕੀਤਾ ਗਿਆ ਸੀ। ਫਿਲਹਾਲ ਕਲਾਕਾਰ ਆਪਣੇ ਪੁੱਤਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ।


ਹੋਰ ਪੜ੍ਹੋ:  Vicky Kaushal ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ਫ਼ਿਲਮ 'ਮੌੜ' ਲਈ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਗਾਇਕ ਨੇ ਇੰਝ ਦਿੱਤਾ ਰਿਐਕਸ਼ਨ

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਫ਼ਿਲਮ 'ਮੈਡਲ' ਵਿੱਚ ਮਨਕੀਰਤ ਔਲਖ ਨੇ ਗੀਤ 'ਲੱਕੀ ਨੰਬਰ 7' ਨੂੰ ਆਪਣੀ ਆਵਾਜ਼ ਦਿੱਤੀ। ਜਿਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਹ ਫ਼ਿਲਮ 2 ਜੂਨ ਨੂੰ ਦੁਨੀਆ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਜੋ ਰਿਲੀਜ਼ ਹੁੰਦੇ ਹੀ ਕਈ ਰਿਕਾਰਡ ਤੋੜ ਰਹੀ ਹੈ।  

Related Post