ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਪੰਜਾਬੀ ਗਾਇਕ ਮਨਕੀਰਤ ਔਲਖ, ਵੇਖੋ ਤਸਵੀਰਾਂ
Mankirat Aulakh Visit Golden Temple: ਮੌਜੂਦਾ ਸਮੇਂ ਪੰਜਾਬ 'ਚ ਕੜਾਕੇ ਦੀ ਠੰਡ ਪੈ ਰਹੀ ਹੈ, ਪਰ ਲਗਾਤਾਰ ਤਾਪਮਾਨ ਹੇਠਾਂ ਡਿੱਗਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੇ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirat Aulakh) ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।
View this post on Instagram
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਮਨਕੀਰਤ ਔਲਖ
ਗਾਇਕ ਮਨਕੀਰਤ ਔਲਖ ਹਾਲ ਹੀ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਗਾਇਕ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple Amritsar)
ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਗਾਇਕ ਨੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। ਗਾਇਕ ਨੇ ਇਸ ਦੌਰਾਨ ਗੁਰੂ ਘਰ ਵਿੱਚ ਸੇਵਾ ਵੀ ਨਿਭਾਈਆਂ। ਮਨਕੀਰਤ ਔਲਖ ਇਸ ਦੌਰਾਨ ਆਪਣੇ ਫੈਨਜ਼ ਨੂੰ ਵੀ ਮਿਲੇ ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ। ਗਾਇਕ ਨੇ ਅੰਮ੍ਰਿਤਸਰ ਵਿੱਚ ਕਾਫੀ ਸਮਾਂ ਬਤੀਤ ਕੀਤਾ।
ਗਾਇਕ ਮਨਕੀਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਵਿੱਚ ਸਰਗਰਮ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ ਦੇ ਵਿੱਚ ਕੋਕਾ, ਇਨਾਮ, ਭਾਬੀ, ਵੈਲ ਤੇ ਲੱਕੀ ਆਦਿ ਵਰਗੇ ਕਈ ਗੀਤ ਸ਼ਾਮਿਲ ਹਨ।
ਹਾਲ ਹੀ ਵਿੱਚ ਮਨਕੀਰਤ ਔਲਖ ਦਾ ਨਵਾਂ ਗੀਤ ਕੋਕਾ ਰਿਲੀਜ਼ ਹੋਇਆ ਹੈ,ਜਿਸ ਵਿੱਚ ਉਨ੍ਹਾਂ ਦੇ ਨਾਲ ਹਰਿਆਣਾ ਦੀ ਮਸ਼ਹੂਰ ਗਾਇਕਾ ਤੇ ਮਾਡਲ ਪ੍ਰਾਂਜਲ ਦਹੀਆ ਵੀ ਨਜ਼ਰ ਆਈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਅਕਸਰ ਗਾਇਕ ਦੇ ਨਾਲ-ਨਾਲ ਪ੍ਰਾਂਜਲ ਦਹੀਆ ਨੂੰ ਦੇਖ ਕੇ ਜਿੱਥੇ ਉਨ੍ਹਾਂ ਦੇ ਫੈਨਜ਼ ਖੁਸ਼ ਹੁੰਦੇ ਹਨ, ਉੱਥੇ ਹੀ ਕੁੱਝ ਯੂਜ਼ਰਸ ਗਾਇਕ ਨੂੰ ਟ੍ਰੋਲ ਕਰਦੇ ਨਜ਼ਰ ਆਏ। ਟ੍ਰੋਲਰਸ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਆਪਣੀ ਪਤਨੀ ਨੂੰ ਧੋਖਾ ਦੇ ਰਹੇ ਹਨ। ਜਦੋਂ ਕਿ ਗਾਇਕ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ ਤੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਪ੍ਰਾਂਜਲ ਦਹੀਆ ਨਾਲ ਬਤੌਰ ਕਲਾਕਾਰ ਕੰਮ ਕਰਦੇ ਹਨ ਤੇ ਵੀਡੀਓਜ਼ ਬਣਾਉਂਦੇ ਹਨ।
View this post on Instagram
ਹੋਰ ਪੜ੍ਹੋ: ਯੁਵਰਾਜ ਹੰਸ ਨੇ ਆਪਣੀ ਪਹਿਲੀ ਫਿਲਮ ਦੀ ਫੀਸ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਦੱਸਿਆ ਅਜੇ ਵੀ ਨਹੀਂ ਮਿਲੇ ਪੂਰੇ ਪੈਸੇ
ਗਾਇਕੀ ਦੇ ਨਾਲ-ਨਾਲ ਬੀਤੇ ਕਈ ਸਾਲਾਂ ਤੋਂ ਮਨਕੀਰਤ ਔਲਖ ਕਈ ਵਾਰ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਮਨਕੀਰਤ ਔਲਖ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਰੀਬ ਇੱਕ ਮਹੀਨਾ ਪਹਿਲਾਂ ਮੁੜ ਚਰਚਾਵਾਂ ਵਿੱਚ ਆਏ ਸਨ ਜਦੋਂ ਉਨ੍ਹਾਂ ਦੇ ਦੋਸਤ ਐਂਡੀ ਦੁੱਗਾ ਦੇ ਸ਼ੋਅਰੂਮ ਉੱਤੇ ਗੋਲੀਬਾਰੀ ਹੋਈ ਸੀ।