Mankirt Aulakh: ਮਨਕੀਰਤ ਔਲਖ ਨੇ ਪੁੱਤਰ ਨਾਲ ਸਾਂਝੀ ਕੀਤੀ ਵੀਡੀਓ, ਇਮਤਿਆਜ਼ ਦਾ ਰਿਐਕਸ਼ਨ ਦੇਖ ਫੈਨਜ਼ ਨੇ ਕਿਹਾ ਸੋ ਕਿਊਟ

ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਅਕਸਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਬੇਟੇ ਨਾਲ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Written by  Pushp Raj   |  August 23rd 2023 02:23 PM  |  Updated: August 23rd 2023 02:23 PM

Mankirt Aulakh: ਮਨਕੀਰਤ ਔਲਖ ਨੇ ਪੁੱਤਰ ਨਾਲ ਸਾਂਝੀ ਕੀਤੀ ਵੀਡੀਓ, ਇਮਤਿਆਜ਼ ਦਾ ਰਿਐਕਸ਼ਨ ਦੇਖ ਫੈਨਜ਼ ਨੇ ਕਿਹਾ ਸੋ ਕਿਊਟ

Mankirat Aulakh with son Imtiyaz: ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕਲਾਕਾਰ ਨੇ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਅਕਸਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਬੇਟੇ ਨਾਲ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਮਨਕੀਰਤ ਔਲਖ ਅਕਸਰ ਬੇਟੇ ਇਮਤਿਆਜ਼ ਸਿੰਘ ਔਲਖ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ ਵਿੱਚ ਗਾਇਕ ਵੱਲੋਂ ਆਪਣੇ ਬੇਟੇ ਇਮਤਿਆਜ਼ ਨਾਲ ਇੱਕ ਨਵੀਂ ਵੀਡੀਓ ਸ਼ੇਅਰ ਹੈ।  ਜਿਸ ਵਿੱਚ ਉਹ ਬੇਟੇ ਨੂੰ ਗੋਦ ਵਿੱਚ ਲੈ ਕੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। 

ਮਨਕੀਰਤ ਔਲਖ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਜਿਸ ਵਿੱਚ ਦੋਵੇਂ ਪਿਓ ਅਤੇ ਪੁੱਤਰ ਇੱਕ ਪਾਰਕ ਵਿੱਚ ਬੈਠੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਵਿਚਾਲੇ ਇਮਤਿਆਜ਼ ਸਿੰਘ ਔਲਖ ਦਾ ਰਿਐਕਸ਼ਨ ਦੇਖ ਤੁਹਾਨੂੰ ਇਹ ਹੀ ਲੱਗੇਗਾ ਕਿ ਅੱਜ ਉਹ ਤਸਵੀਰ ਕਲਿੱਕ ਕਰਵਾਉਣ ਦੇ ਮੂਡ ਵਿੱਚ ਨਹੀਂ ਹੈ।

ਮਨਕੀਰਤ ਦੀ ਇਸ ਵੀਡੀਓ ਉੱਪਰ ਪ੍ਰਸ਼ੰਸਕ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, @imtiyazaulakh ਨੂੰ ਦੇਖ ਲੱਗ ਰਿਹਾ ਜਿਵੇ ਕਹਿ ਰਿਹਾ ਹੋਵੇ ਡੈਡੀ ਅੱਜ ਪਿਕ ਨਹੀਂ ਲੈਣੀ... ਇਸ ਤੋਂ ਇਲਾਵਾ ਪ੍ਰਸ਼ੰਸਕ ਵੀਡੀਓ ਉੱਪਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। 

ਹੋਰ ਪੜ੍ਹੋ: KK Birth Anniversary: ਜ਼ਿੰਗਲਸ ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਾਇਕ ਕੇਕੇ , ਜਾਣੋ ਕਿੰਝ ਬਣੇ ਬਾਲੀਵੁੱਡ ਦੀ ਰੁਹਾਨੀ ਆਵਾਜ਼

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਫ਼ਿਲਮ 'ਮੈਡਲ' ਵਿੱਚ ਮਨਕੀਰਤ ਔਲਖ ਨੇ ਗੀਤ 'ਲੱਕੀ ਨੰਬਰ 7' ਨੂੰ ਆਪਣੀ ਆਵਾਜ਼ ਦਿੱਤੀ। ਜਿਸ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਹ ਫ਼ਿਲਮ 2 ਜੂਨ ਨੂੰ ਦੁਨੀਆ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਹਾਲ ਗਾਇਕ ਆਪਣੇ ਅਪਕਮਿੰਗ ਪ੍ਰੋਜੈਕਟਸ 'ਚ ਰੁਝੇ ਹੋਏ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network