Master Saleem: ਮਾਸਟਰ ਸਲੀਮ ਨੇ ਸੰਗੀਤ 'ਚ ਦੂਜੀ ਵਾਰ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ ,ਸਚਿਨ ਅਹੂਜਾ ਨੇ ਦਿੱਤੀ ਵਧਾਈ

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ (Master Saleem )ਆਪਣੀ ਦਮਦਾਰ ਗਾਇਕੀ ਦੇ ਲਈ ਮਸ਼ਹੂਰ ਹਨ। ਹਾਲ ਹੀ 'ਚ ਮਾਸਟਰ ਸਲੀਮ ਨੇ ਇੱਕ ਵਾਰ ਫਿਰ ਤੋਂ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਜੀ ਹਾਂ ਮਾਸਟਰ ਸਲੀਮ ਨੇ ਮੁੜ ਇੱਕ ਵਾਰ ਫਿਰ ਸੰਗੀਤ 'ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਹੈ , ਜਿਸ ਦੇ ਲਈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

By  Pushp Raj August 19th 2023 08:28 PM

Master Saleem gets doctorate degree in music : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ  (Master Saleem )ਆਪਣੀ ਦਮਦਾਰ ਗਾਇਕੀ ਦੇ ਲਈ ਮਸ਼ਹੂਰ ਹਨ। ਆਪਣੇ ਪਿਤਾ ਪੂਰਨ ਸ਼ਾਹ ਕੋਟੀ ਵਾਂਗ ਹੀ ਮਾਸਟਰ ਸਲੀਮ ਨੇ ਵੀ ਆਪਣੀ ਮਿਹਨਤ ਸਦਕਾ ਸੰਗੀਤ ਜਗਤ 'ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। 

ਹਾਲ ਹੀ 'ਚ ਮਾਸਟਰ ਸਲੀਮ ਨੇ ਇੱਕ ਵਾਰ ਫਿਰ ਤੋਂ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਜੀ ਹਾਂ ਮਾਸਟਰ ਸਲੀਮ ਨੇ ਮੁੜ ਇੱਕ ਵਾਰ ਫਿਰ ਸੰਗੀਤ 'ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਹੈ , ਜਿਸ ਦੇ ਲਈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 

View this post on Instagram

A post shared by Sachin Ahuja (@thesachinahuja)


ਦਰਅਸਲ, ਪੰਜਾਬੀ ਗਾਇਕ ਮਾਸਟਰ ਸਲੀਮ ਨੇ ਦੂਜੀ ਵਾਰ ਸੰਗੀਤ ਜਗਤ ਵਿੱਚ ਡਾਕਟਰੇਟ ਦੀ ਡਿਗਰੀ ਹਾਸਿਲ ਕਰ ਲਈ ਹੈ। ਪੰਜਾਬੀ ਗਾਇਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਚਿਨ ਅਹੂਜਾ ਨੇ ਲਿਖਿਆ, ਮੇਰੇ ਭਰਾ @mastersaleem786official ਨੂੰ ਇੱਕ ਹੋਰ ਡਾਕਟਰੇਟ ਪ੍ਰਾਪਤ ਕਰਨ 'ਤੇ ਵਧਾਈ.. ਤੁਸੀਂ ਹੋਰ ਬਹੁਤ ਸਾਰੀਆਂ ਲਈ ਹੱਕਦਾਰ ਹੋ.. @jsshunty ਪਾਜ਼ੀ ਨੂੰ ਵੀ ਮੁਬਾਰਕਾਂ...

 ਦੱਸ ਦੇਈਏ ਕਿ ਉਸਤਾਦ ਪੂਰਨ ਸ਼ਾਹ ਕੋਟੀ ਦਾ ਬੇਟਾ ਹੋਣ ਕਰਕੇ ਮਾਸਟਰ ਸਲੀਮ ਨੇ ਮਹਿਜ਼ ਛੇ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਵਿੱਦਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਖਾਸ ਗੱਲ ਇਹ ਹੈ ਕਿ ਮਾਸਟਰ ਸਲੀਮ ਦੀ 10 ਸਾਲ ਦੀ ਉਮਰ ਵਿੱਚ ਪਹਿਲੀ ਕੈਸੇਟ ‘ਚਰਖੇ ਦੀ ਘੂਕ’ ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਮਾਸਟਰ ਸਲੀਮ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੋਸਟ ਸਾਂਝੀ ਕਰ ਖੁਸ਼ਖਬਰੀ ਦਿੱਤੀ ਹੈ।

View this post on Instagram

A post shared by master Saleem (@mastersaleem786official)


ਹੋਰ ਪੜ੍ਹੋ: Sonu Sood : ਮੁੜ ਗਰੀਬਾਂ ਦੇ ਮਸੀਹਾ ਬਣੇ ਸੋਨੂੰ ਸੂਦ, ਮੁੰਬਈ ਮਿਲਣ ਆਏ ਬਜ਼ੁਰਗ ਵਿਅਕਤੀ ਦੀ ਮਦਦ ਲਈ ਅਦਾਕਾਰ ਨੇ ਕੀਤਾ ਵਾਅਦਾ  

ਇਸ ਤੋਂ ਪਹਿਲਾਂ ਵੀ ਮਾਸਟਰ ਸਲੀਮ ਨੇ ਸੰਗੀਤ ਦੇ ਖੇਤਰ ‘ਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਸੀ। ਹੁਣ ਮਾਸਟਰ ਸਲੀਮ ਡਾਕਟਰ ਸਲੀਮ ਸ਼ਹਿਜ਼ਾਦਾ (Dr. Saleem Shehzada) ਬਣ ਗਏ ਹਨ। ਉਨ੍ਹਾਂ ਨੂੰ ਸੰਗੀਤ ਦੇ ਖੇਤਰ ਵਿੱਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। 


Related Post