Master Saleem: ਕਨ੍ਹਈਆ ਮਿੱਤਲ ਦੇ ਵਿਵਾਦਿਤ ਬਿਆਨ ਤੇ ਭੜਕੇ ਮਾਸਟਰ ਸਲੀਮ, ਦਿੱਤਾ ਮੂੰਹ ਤੋੜ ਜਵਾਬ
ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਗਾਇਕ ਦੇ ਜੀਜੇ ਨਾਲ ਜੁੜੀਆਂ ਫੇਕ ਖਬਰਾਂ ਤੋਂ ਬਾਅਦ ਹੁਣ ਪੰਜਾਬੀ ਕਲਾਕਾਰ ਨੇ ਕਨ੍ਹਈਆ ਮਿੱਤਲ ਦੇ ਬਿਆਨ ਦਾ ਮੂੰਹ ਤੋੜਜਵਾਬ ਦਿੱਤਾ ਹੈ।
Master Saleem: ਕਨ੍ਹਈਆ ਮਿੱਤਲ ਦੇ ਵਿਵਾਦਿਤ ਬਿਆਨ ਤੇ ਭੜਕੇ ਮਾਸਟਰ ਸਲੀਮ, ਦਿੱਤਾ ਮੂੰਹ ਤੋੜ ਜਵਾਬ
Kanhaiya Mittal controversial statement On Saleem Master: ਪੰਜਾਬੀ ਗਾਇਕ ਮਾਸਟਰ ਸਲੀਮ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਗਾਇਕ ਦੇ ਜੀਜੇ ਨਾਲ ਜੁੜੀਆਂ ਫੇਕ ਖਬਰਾਂ ਤੋਂ ਬਾਅਦ ਹੁਣ ਪੰਜਾਬੀ ਕਲਾਕਾਰ ਨੇ ਕਨ੍ਹਈਆ ਮਿੱਤਲ ਦੇ ਬਿਆਨ ਦਾ ਮੂੰਹ ਤੋੜਜਵਾਬ ਦਿੱਤਾ ਹੈ।
ਦੱਸਣਯੋਗ ਹੈ ਕਿ ਦੋਹਾਂ ਵਿਚਾਲੇ ਹੋਈ ਇਸ ਸਮੇਂ ਜ਼ੁਬਾਨੀ ਜੰਗ ਜਾਰੀ ਹੈ। ਦਰਅਸਲ, ਹਾਲ ਹੀ ਵਿੱਚ ਭਜਨ ਗਾਇਕ ਕਨ੍ਹਈਆ ਮਿੱਤਲ ਨੇ ਇੱਕ ਬਿਆਨ ਦੌਰਾਨ ਕਿਹਾ ਕਿ ਪੰਜਾਬ ਵਿੱਚ ਸਾਰੇ ਖਾਨ ਹਨ, ਉਹ ਕੀ ਕਰਨਗੇ ਮਾਤਾ ਦਾ ਜਾਗਰਣ...ਇਹ ਜ਼ੁਬਾਨ ਤੋਂ ਰਾਮ-ਰਾਮ ਬੋਲਦੇ ਹਨ, ਪਰ ਅੰਦਰੋਂ ਨਹੀਂ... ਮਿੱਤਲ ਦੇ ਇਸ ਵਿਵਾਦਿਤ ਬਿਆਨ ਤੇ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਮੂੰਹ ਤੋੜ ਜਵਾਬ ਦਿੱਤਾ ਹੈ...
ਦੱਸ ਦੇਈਏ ਕਿ ਇੱਕ ਮੀਡੀਆ ਇੰਸਟਾਗ੍ਰਾਮ ਪੇਜ਼ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਨੇ ਬਿਨ੍ਹਾਂ ਕਿਸੇ ਦਾ ਨਾਂਅ ਲੈਂਦੇ ਹੋਏ ਆਪਣੇ ਤਿੱਖੇ ਬੋਲਾਂ ਨਾਲ ਸ਼ਾਨਦਾਰ ਜਵਾਬ ਦਿੱਤਾ। ਇਸ ਵੀਡੀਓ ਵਿੱਚ ਤੁਸੀ ਸੁਣ ਸਕਦੇ ਹੋ ਕਿ ਮਾਸਟਰ ਸਲੀਮ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਇੱਕ ਬੰਦਾ ਕਹਿੰਦਾ ਕਿ ਸਲੀਮ ਹੋਣਾ ਨੂੰ ਤੁਸੀ ਕਿਉਂ ਬੁਲਾਉਂਦੇ ਹੋ... ਉਹ ਕਿਹੜਾ ਹਿੰਦੂ ਨੇ ... ਉਨ੍ਹਾਂ ਕਿਹਾ ਕਿ ਹਿੰਦੂ ਨਹੀਂ ਆ... ਮੁਸਲਮਾਨ ਨਹੀਂ ਆ, ਇਸਾਈ ਤੇ ਸਿੱਖ ਵੀ ਨਹੀਂ ਆ ... ਪਰ ਇਨਸਾਨ ਤਾਂ ਹੈਂਗੇ ਆ ਨਾ... ਉਨ੍ਹਾਂ ਆਪਣੇ ਹੱਥ ਤੇ ਬਣੇ ਭੋਲੇ ਸ਼ੰਕਰ ਦਾ (Tattoo) ਦਿਖਾਉਂਦੇ ਹੋਏ ਕਿਹਾ ਕਿ ਇੱਥੇ ਪੁਆ ਕੇ ਬੈਠਾ ਆ... ਅਜਿਹੇ ਹੋਰ ਕਈ ਵਿਦਵਾਨ ਹਨ ਜਿਨ੍ਹਾਂ ਨੇ ਇਹ ਗੱਲ ਨਹੀਂ ਕਹੀ... ਤੇ ਦੋ ਚਾਰ ਭਜਨ ਚੱਲਣ ਨਾਲ ਤੇਰੀ ਮੱਤ ਮਾਰੀ ਗਈ... ਤੁਸੀ ਵੀ ਵੇਖੋ ਇਹ ਵੀਡੀਓ...।
ਹੋਰ ਪੜ੍ਹੋ: Honey Singh: ਕੀ ਬਿੱਗ ਬੌਸ OTT 2 ਦਾ ਹਿੱਸਾ ਬਨਣਗੇ ਯੋ-ਯੋ ਹਨੀ ਸਿੰਘ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਹਾਲਾਂਕਿ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਹੋਰ ਕਈ ਅਜਿਹੇ ਦਰਸ਼ਕ ਹਨ ਜੋ ਕਨ੍ਹਈਆ ਮਿੱਤਲ ਦੇ ਇਸ ਵਿਵਾਦਿਤ ਬਿਆਨ ਉੱਪਰ ਹੈਰਾਨ ਹੋ ਰਹੇ ਹਨ। ਦਰਅਸਲ, ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਹ ਬਿਆਨ ਵੱਖ-ਵੱਖ ਧਰਮਾਂ ਨਾਲ ਜੁੜੇ ਲੋਕਾਂ ਵਿਚਾਲੇ ਨਫਰਤ ਪੈਦਾ ਕਰਨ ਦਾ ਤਰੀਕਾ ਹੈ। ਇਸ ਉੱਪਰ ਕਨ੍ਹਈਆ ਮਿੱਤਲ ਦੀ ਸਖ਼ਤ ਨਿੰਦਿਆ ਕੀਤੀ ਜਾ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
