Honey Singh: ਕੀ ਬਿੱਗ ਬੌਸ OTT 2 ਦਾ ਹਿੱਸਾ ਬਨਣਗੇ ਯੋ-ਯੋ ਹਨੀ ਸਿੰਘ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਮਸ਼ਹੂਰ ਰੈਪਰ-ਗਾਇਕ Yo Yo ਹਨੀ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਹੋਏ ਹਨ। ਆਪਣੇ ਕੰਮ ਤੋਂ ਲੈ ਕੇ ਨਿੱਜੀ ਜ਼ਿੰਦਗੀ ਦੇ ਮੁੱਦਿਆਂ ਤੱਕ ਹਨੀ ਸਿੰਘ ਨੇ ਵੱਖ-ਵੱਖ ਮੌਕਿਆਂ ‘ਤੇ ਇਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਯੋ ਯੋ ਹਨੀ ਸਿੰਘ ਨੂੰ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਮੇਕਰਸ ਨੇ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਸ਼ੋਅ ਲਈ ਸੰਪਰਕ ਕੀਤਾ ਹੈ।

Written by  Pushp Raj   |  June 17th 2023 01:29 PM  |  Updated: June 19th 2023 06:31 PM

Honey Singh: ਕੀ ਬਿੱਗ ਬੌਸ OTT 2 ਦਾ ਹਿੱਸਾ ਬਨਣਗੇ ਯੋ-ਯੋ ਹਨੀ ਸਿੰਘ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Honey Singh in Bigg Boss OTT2: ਫੇਮਸ ਰੈਪਰ-ਗਾਇਕ Yo Yo ਹਨੀ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਹੋਏ ਹਨ। ਆਪਣੇ ਕੰਮ ਤੋਂ ਲੈ ਕੇ ਨਿੱਜੀ ਜ਼ਿੰਦਗੀ ਦੇ ਮੁੱਦਿਆਂ ਤੱਕ ਹਨੀ ਸਿੰਘ ਨੇ ਵੱਖ-ਵੱਖ ਮੌਕਿਆਂ ‘ਤੇ ਇਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਹੁਣ, ਇੱਕ ਵਾਰ ਫਿਰ ਰੈਪਰ ਦਾ ਨਾਮ ਖ਼ਬਰਾਂ ‘ਚ ਹੈ, ਜਿਸ ਨੇ ਉਸਦੇ ਸਾਰੇ ਫੈਨਸ ਦੇ ਦਿਲਾਂ ‘ਚ ਉਸਦੇ ਅਗਲੇ ਸਟੈਪ ਨੂੰ ਲੈ ਕੇ ਕਾਫੀ ਉਤਸੁਕਤਾ ਵੱਧਾ ਦਿੱਤੀ ਹੈ। ਦਰਅਸਲ, ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਯੋ ਯੋ ਹਨੀ ਸਿੰਘ ਨੂੰ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਮੇਕਰਸ ਨੇ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਸ਼ੋਅ ਲਈ ਸੰਪਰਕ ਕੀਤਾ ਹੈ।

ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ‘ਬਿੱਗ ਬੌਸ ਓਟੀਟੀ 2’ ਵਰਗੇ ਪਲੇਟਫਾਰਮ ‘ਤੇ ਦਿਖਾਈ ਦੇਣ ਨਾਲ ਗਾਇਕ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ, ਆਪਣੇ ਅਸਲੀ ਸਵੈ ਦਾ ਪ੍ਰਦਰਸ਼ਨ ਕਰਨ ਅਤੇ ਆਪਣੇ ਆਲੋਚਕਾਂ ਨੂੰ ਗਲਤ ਸਾਬਤ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ, ਗਾਇਕ ਦੇ ਪੱਖ ਤੋਂ ਸ਼ੋਅ ਵਿੱਚ ਉਸਦੇ ਹਿਸਾ ਲੈਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਨਿਰਮਾਤਾ ਉਸਦੀ ਸੰਭਾਵੀ ਸ਼ਮੂਲੀਅਤ ਬਾਰੇ ਬਹੁਤ ਐਕਸਾਈਟਿਡ ਹਨ।

ਹੋਰ ਪੜ੍ਹੋ: Adipurush: ਆਦਿਪੁਰਸ਼ ਦੇਖ ਗੁੱਸੇ 'ਚ ਭੜਕੇ ਪ੍ਰੇਮ ਸਾਗਰ, ਕਿਹਾ - 'ਓਮ ਰਾਉਤ ਨੇ ਮਾਰਵਲ ਬਣਾਉਣ ਦੀ ਕੀਤੀ ਕੋਸ਼ਿਸ਼' 

ਵਿਵਾਦਪੂਰਨ ਸ਼ੋਅ ਦੇ ਤਾਜ਼ਾ ਸੀਜ਼ਨ ਵਿੱਚ ਸਲਮਾਨ ਖ਼ਾਨ ਹੋਸਟ ਕਰ ਰਹੇ ਹਨ। ਦੱਸ ਦਈਏ  ਕਿ ਪਿਛਲੇ ਸੀਜ਼ਨ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਗਿਆ ਸੀ। ਅਸਲ ਵਿੱਚ, ਯੋ ਯੋ ਹਨੀ ਸਿੰਘ ਤੋਂ ਇਲਾਵਾ ਅੰਜਲੀ ਅਰੋੜਾ, ਅਵੇਜ਼ ਦਰਬਾਰ, ਮਹੇਸ਼ ਪੁਜਾਰੀ, ਪੂਜਾ ਗੋਰ, ਪੂਨਮ ਪਾਂਡੇ ਅਤੇ ਹੋਰਾਂ ਦੇ ਇਸ ਸੀਜ਼ਨ ਵਿੱਚ ਸੰਭਾਵੀ ਕੰਟੈਸਟੈਂਟ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network