‘ਹਸ਼ਰ’ ਸਣੇ ਕਈਆਂ ਫ਼ਿਲਮਾਂ ਲਿਖਣ ਵਾਲੇ ਮਾਸਟਰ ਤਰਲੋਚਨ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ, ਬੱਬੂ ਮਾਨ ਆਪਣੇ ਉਸਤਾਦ ਲਈ ਹੋਏ ਭਾਵੁਕ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਮਾਸਟਰ ਤਰਲੋਚਨ ਸਿੰਘ ਜਿਨ੍ਹਾਂ ਦੀ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਦੁਪਹਿਰ ਦੋ ਵਜੇ, ਖੰਨਾ ਰੋਡ ਸਮਰਾਲਾ ਦੇ ਨਜ਼ਦੀਕ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ ।

By  Shaminder August 12th 2023 10:25 AM -- Updated: August 12th 2023 10:31 AM

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਮਾਸਟਰ ਤਰਲੋਚਨ ਸਿੰਘ (Master Tarlochan Singh) ਜਿਨ੍ਹਾਂ ਦੀ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਦੁਪਹਿਰ ਦੋ ਵਜੇ, ਖੰਨਾ ਰੋਡ ਸਮਰਾਲਾ ਦੇ ਨਜ਼ਦੀਕ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ । ਅਦਾਕਾਰ ਮਲਕੀਤ ਰੌਣੀ ਨੇ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ।


View this post on Instagram

A post shared by Malkeet Singh (@malkeetrauni)


ਹੋਰ ਪੜ੍ਹੋ :  ਨੀਰੂ ਬਾਜਵਾ ਆਪਣੇ ਪਰਿਵਾਰ ਦੇ ਨਾਲ ਸਿਡਨੀ ‘ਚ ਸਮਾਂ ਬਿਤਾਉਂਦੀ ਆਈ ਨਜ਼ਰ,ਵੇਖੋ ਵੀਡੀਓ

ਦੱਸ ਦਈਏ ਕਿ ਮਾਸਟਰ ਤਰਲੋਚਨ ਸਿੰਘ ਨੇ ਕਈ ਕਿਤਾਬਾਂ ਲਿਖੀਆਂ ਸਨ । ਉਨ੍ਹਾਂ ਨੇ ਬੱਬੂ ਮਾਨ ਦੀ  ਫ਼ਿਲਮ ‘ਹਸ਼ਰ’ ਅਤੇ ਹੋਰ ਕਈ ਫ਼ਿਲਮਾਂ  ਦੀ ਕਹਾਣੀ ਵੀ ਲਿਖੀ ਸੀ ।ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਵੀ ਕੀਤਾ ਸੀ ।ਉਹਨਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ । 


ਬੱਬੂ ਮਾਨ ਨੇ ਵੀ ਉਨ੍ਹਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਕੋਲ ਇਸ ਦੁੱਖ ਨੂੰ ਬਿਆਨ ਕਰਨ ਦੇ ਲਈ ਸ਼ਬਦ ਨਹੀਂ ਹਨ ।  ਦੁੱਖ ਦੀ ਇਸ ਘੜੀ ‘ਚ ਉਨ੍ਹਾਂ ਦੇ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਕਈ ਲੋਕ ਪਹੁੰਚ ਰਹੇ ਹਨ । 

View this post on Instagram

A post shared by Babbu Maan (@babbumaaninsta)



Related Post