ਮਲਕੀਤ ਰੌਣੀ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕੀਤਾ ਹੈ ਕੰਮ, ਜਾਣੋ ਮਲਕੀਤ ਰੌਣੀ ਬਾਰੇ ਕੁਝ ਖ਼ਾਸ ਗੱਲਾਂ

ਮਲਕੀਤ ਰੌਣੀ (Malkeet Rauni) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ।

Written by  Shaminder   |  February 28th 2023 04:42 PM  |  Updated: February 28th 2023 04:42 PM

ਮਲਕੀਤ ਰੌਣੀ ਨੇ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਕੀਤਾ ਹੈ ਕੰਮ, ਜਾਣੋ ਮਲਕੀਤ ਰੌਣੀ ਬਾਰੇ ਕੁਝ ਖ਼ਾਸ ਗੱਲਾਂ

ਮਲਕੀਤ ਰੌਣੀ (Malkeet Rauni) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ  । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਭਰਪੂਰ ਪਿਆਰ ਮਿਲਦਾ ਹੈ । 


ਹੋਰ ਪੜ੍ਹੋ  :  ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਅਦਾਕਾਰਾ ਦਾ ਹੌਟ ਅਵਤਾਰ

ਮਲਕੀਤ ਰੌਣੀ ਦੀ ਨਿੱਜੀ ਜ਼ਿੰਦਗੀ

ਮਲਕੀਤ ਰੌਣੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਰੋਪੜ ‘ਚ ਹੋਇਆ, ਜਦੋਂਕਿ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਿੰਡ ਖੰਟ ਮਾਨਪੁਰ ‘ਚ ਪੂਰੀ ਕੀਤੀ । ਬਚਪਨ ਤੋਂ ਹੀ ਅਦਾਕਾਰੀ ਦੇ ਗੁਣ ਉਨ੍ਹਾਂ 'ਚ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਨੇ ਬਚਪਨ 'ਚ ਹੀ ਕਈ ਨਾਟਕ ਖੇਡੇ ਅਤੇ ਉਨ੍ਹਾਂ ਨੇ ਕਈ ਵਰਕਸ਼ਾਪਾਂ 'ਚ ਭਾਗ ਲਿਆ ।


ਹੋਰ ਪੜ੍ਹੋ  :  ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ

ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ 'ਚ ਹੋ ਗਿਆ ਸੀ ।ਉਨ੍ਹਾਂ ਨੇ ਪੰਜਾਬੀ ਫ਼ਿਲਮਾਂ, ਸੀਰੀਅਰਲਸ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਵੀ ਕੰਮ ਕੀਤਾ ਹੈ ।


ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਆ ਚੁੱਕੇ ਹਨ ਨਜ਼ਰ 

 ਸਰਬਜੀਤ,ਅਤਿਥੀ ਤੁਮ ਕਬ ਜਾਓਗੇ,ਏਕ ਵੀਰ ਕੀ ਅਰਦਾਸ ਵੀਰਾ ਸਣੇ ਕਈ ਫ਼ਿਲਮਾਂ ਅਤੇ ਨਾਟਕਾਂ 'ਚ ਕੰਮ ਕੀਤਾ ਹੈ । ਹਾਲ ਹੀ 'ਚ ਉੁਹ ਅਰਦਾਸ ਕਰਾਂ,ਬਣਜਾਰਾ ਟਰੱਕ ਡਰਾਈਵਰ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ਅਤੇ ਅਨੇਕਾਂ ਹੀ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਹਨ ।  


ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਵੈਡਿੰਗ ਐਨੀਵਰਸਰੀ ਮਨਾਈ ਹੈ । ਇਸ ਮੌਕੇ ‘ਤੇ ਉਨਾਂ ਦੇ ਖ਼ਾਸ ਦੋਸਤ ਸਰਦਾਰ ਸੋਹੀ ਨੇ ਉਨ੍ਹਾਂ ਦੀ ਇੱਕ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਵੀ ਵਧਾਈ ਦਿੱਤੀ ਸੀ । 


 - PTC PUNJABI

You May Like This

Popular Posts

Live Channels
DOWNLOAD APP


© 2023 PTC Punjabi. All Rights Reserved.
Powered by PTC Network