ਮਿਸ ਪੂਜਾ ਨੇ ਆਪਣੇ ਬੇਟੇ ਦਾ ਪੁਰਾਣਾ ਵੀਡੀਓ ਕੀਤਾ ਸਾਂਝਾ,ਫੈਨਸ ਨੂੰ ਆ ਰਿਹਾ ਪਸੰਦ
ਮਿਸ ਪੂਜਾ ਸੋਸ਼ਲ ਮੀਡੀਆ ਸਰਗਰਮ ਰਹਿੰਦੀ ਹੈ । ਉਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ ।
ਮਿਸ ਪੂਜਾ (Miss Pooja) ਸੋਸ਼ਲ ਮੀਡੀਆ ਸਰਗਰਮ ਰਹਿੰਦੀ ਹੈ । ਉਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਗਾਇਕਾ ਨੇ ਆਪਣੇ ਬੇਟੇ ਦੇ ਜਨਮ ਦਾ ਅਤੇ ਹੁਣ ਦਾ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਸ ਦਾ ਬੇਟਾ ਵੱਡਾ ਹੋ ਚੁੱਕਿਆ ਹੈ । ਸੋਸ਼ਲ ਮੀਡੀਆ ‘ਤੇ ਮਾਂ ਪੁੱਤਰ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਪਿਆਰ ਲੁਟਾ ਰਹੇ ਹਨ ।

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਅਤੇ ਬੀ ਪਰਾਕ ਨੇ ‘ਰਾਧੇ ਮਾਂ’ ਦੇ ਭਜਨ ਗਾ ਕੇ ਸੰਗਤ ਨੂੰ ਕੀਤਾ ਨਿਹਾਲ, ਵੇਖੋ ਵੀਡੀਓ
ਮਿਸ ਪੂਜਾ ਦੇ ਘਰ ਸਮਾਂ ਪਹਿਲਾਂ ਹੋਇਆ ਸੀ ਬੇਟੇ ਦਾ ਜਨਮ
ਮਿਸ ਪੂਜਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਸੀ । ਜਿਸ ਦਾ ਖੁਲਾਸਾ ਗਾਇਕਾ ਨੇ ਉਦੋਂ ਕੀਤਾ ਸੀ ਜਦੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੀ ਸੀ । ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।
_bfc80bc5d3dda6ad50a679b6af80437c_1280X720.webp)
ਉਨ੍ਹਾਂ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਹੈ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।