ਗਾਇਕਾ ਅਫਸਾਨਾ ਖ਼ਾਨ ਅਤੇ ਬੀ ਪਰਾਕ ਨੇ ‘ਰਾਧੇ ਮਾਂ’ ਦੇ ਭਜਨ ਗਾ ਕੇ ਸੰਗਤ ਨੂੰ ਕੀਤਾ ਨਿਹਾਲ, ਵੇਖੋ ਵੀਡੀਓ

ਅਫਸਾਨਾ ਖ਼ਾਨ ਅਤੇ ਬੀ ਪਰਾਕ ਪੂਨਮ ਦੀਦੀ ਦੇ ਆਸ਼ਰਮ ‘ਚ ਪਹੁੰਚੇ ਜਿੱਥੇ ਉਨ੍ਹਾਂ ਨੇ ‘ਰਾਧੇ’ ਨਾਮ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  October 21st 2023 02:00 PM |  Updated: October 21st 2023 02:00 PM

ਗਾਇਕਾ ਅਫਸਾਨਾ ਖ਼ਾਨ ਅਤੇ ਬੀ ਪਰਾਕ ਨੇ ‘ਰਾਧੇ ਮਾਂ’ ਦੇ ਭਜਨ ਗਾ ਕੇ ਸੰਗਤ ਨੂੰ ਕੀਤਾ ਨਿਹਾਲ, ਵੇਖੋ ਵੀਡੀਓ

ਅਫਸਾਨਾ ਖ਼ਾਨ (Afsana Khan)ਅਤੇ ਬੀ ਪਰਾਕ ਪੂਨਮ ਦੀਦੀ ਦੇ ਆਸ਼ਰਮ ‘ਚ ਪਹੁੰਚੇ ਜਿੱਥੇ ਉਨ੍ਹਾਂ ਨੇ ‘ਰਾਧੇ’ ਨਾਮ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਬੀ ਪਰਾਕ ਦੇ ਨਾਲ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਵੀ ਮੌਜੂਦ ਸੀ ।ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਰਧਾਲੂ ਵੀ ਮੌਜੂਦ ਸਨ । 

ਹੋਰ ਪੜ੍ਹੋ :  ਈਸ਼ਾ ਦਿਓਲ ਦੀ ਧੀ ਰਾਧਿਆ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਧੀ ਨੂੰ ਦਿੱਤੀ ਵਧਾਈ

ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ 

ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਧੱਕਾ, ਤਿੱਤਲੀਆਂ, ਵਧਾਈਆਂ ਵਰਗੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

ਬੀ ਪਰਾਕ

ਬੀ ਪਰਾਕ ਜਿੱਥੇ ਵਧੀਆ ਮਿਊਜ਼ਿਕ ਡਾਇਰੈਕਟਰ ਹਨ, ਉੱਥੇ ਹੀ ਬਿਹਤਰੀਨ ਗਾਇਕ ਵੀ ਹਨ । ਉਨ੍ਹਾਂ ਨੇ ਜਿੱਥੇ ਕਈ ਹਿੱਟ ਗੀਤਾਂ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਉੱਥੇ ਹੀ ਕਈ ਹਿੱਟ ਗੀਤ ਵੀ ਆਪਣੀ ਆਵਾਜ਼ ‘ਚ ਗਾਏ ਹਨ । ਜਿਸ ‘ਚ ‘ਤੇਰੀ ਮਿੱਟੀ’, ‘ਤੇਰਾ ਹੋ ਜਾਊਂ’ ਸਣੇ ਕਈ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts