ਨੀਰੂ ਬਾਜਵਾ ਨੇ ਧੀਆਂ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ
ਨੀਰੂ ਬਾਜਵਾ (Neeru Bajwa) ਬੇਸ਼ੱਕ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਨ । ਪਰ ਉਹ ਅਕਸਰ ਆਪਣੇ ਕੰਮ ਚੋਂ ਕੁਝ ਸਮਾਂ ਕੱਢ ਹੀ ਲੈਂਦੇ ਹਨ ਪਰਿਵਾਰ ਦੇ ਨਾਲ ਮਸਤੀ ਕਰਨ ਦਾ । ਹੁਣ ਨੀਰੂ ਬਾਜਵਾ ਦਾ ਇੱਕ ਹੋਰ ਵੀਡੀਓ (Video Viral) ਸਾਹਮਣੇ ਆਇਆ ਹੈ। ਜਿਸ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਆਪਣੀਆਂ ਤਿੰਨਾਂ ਧੀਆਂ (Daughters) ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਸਬਰੀਨਾ ਬਾਜਵਾ ਵੀ ਵੀਡੀਓ ‘ਚ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ।
/ptc-punjabi/media/media_files/e4rqc19yjjS8rHQhZs32.jpg)
ਹੋਰ ਪੜ੍ਹੋ : ਹੁੱਕਾ ਬਾਰ ‘ਚ ਰੇਡ ਦੌਰਾਨ ਫੜ੍ਹੇ ਗਏ ਮੁਨੱਵਰ ਫਾਰੂਕੀ, ਪੁਲਿਸ ਕਰ ਰਹੀ ਜਾਂਚ
ਨੀਰੂ ਬਾਜਵਾ ਦਾ ਵਰਕ ਫ੍ਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਜਲਦ ਹੀ ਅਦਾਕਾਰਾ ਸਤਿੰਦਰ ਸਰਤਾਜ ਦੇ ਨਾਲ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ । ‘ਸ਼ਾਇਰ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ । ਕਿਉਂਕਿ ਇਸ ਤੋਂ ਪਹਿਲਾਂ ਇਸ ਜੋੜੀ ਦੀ ‘ਕਲੀ ਜੋਟਾ’ ਫ਼ਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।
/ptc-punjabi/media/media_files/GMeLIlNy6CMuvamOO6SQ.jpg)
ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ
ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਤੀ ਦਾ ਨਾਂਅ ਹੈਰੀ ਜਵੰਦਾ ਹੈ ਅਤੇ ਵਿਆਹ ਤੋਂ ਬਾਅਦ ਦੋਵਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ । ਇਸ ਤੋਂ ਬਾਅਦ ਲਾਕਡਾਊਨ ਦੇ ਦੌਰਾਨ ਅਦਾਕਾਰਾ ਨੀਰੂ ਬਾਜਵਾ ਨੇ ਮੁੜ ਤੋਂ ਜੁੜਵਾ ਧੀਆਂ ਨੂੰ ਜਨਮਨ ਦਿੱਤਾ ਸੀ । ਜਿਨ੍ਹਾਂ ਦੇ ਨਾਂਅ ਆਲੀਆ ਅਤੇ ਅਕੀਰਾ ਰੱਖਿਆ ਗਿਆ ਹੈ।
View this post on Instagram
ਅਦਾਕਾਰਾ ਦੀਆਂ ਦੋਵੇਂ ਧੀਆਂ ਕਾਫੀ ਵੱਡੀਆਂ ਹੋ ਚੁੱਕੀਆਂ ਹਨ । ਨੀਰੂ ਬਾਜਵਾ ਹੋਰੀਂ ਤਿੰਨ ਭੈਣਾਂ ਹਨ । ਜਿਸ ‘ਚ ਰੁਬੀਨਾ ਬਾਜਵਾ ਵੀ ਫ਼ਿਲਮਾਂ ‘ਚ ਸਰਗਰਮ ਹੈ ਅਤੇ ਨੀਰੂ ਬਾਜਵਾ ਵੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਪਰ ਸਬਰੀਨਾ ਬਾਜਵਾ ਫ਼ਿਲਮੀ ਦੁਨੀਆ ਤੋਂ ਦੂਰ ਹੈ।