ਹੁੱਕਾ ਬਾਰ ‘ਚ ਰੇਡ ਦੌਰਾਨ ਫੜ੍ਹੇ ਗਏ ਮੁਨੱਵਰ ਫਾਰੂਕੀ, ਪੁਲਿਸ ਕਰ ਰਹੀ ਜਾਂਚ

Written by  Shaminder   |  March 27th 2024 11:06 AM  |  Updated: March 27th 2024 11:06 AM

ਹੁੱਕਾ ਬਾਰ ‘ਚ ਰੇਡ ਦੌਰਾਨ ਫੜ੍ਹੇ ਗਏ ਮੁਨੱਵਰ ਫਾਰੂਕੀ, ਪੁਲਿਸ ਕਰ ਰਹੀ ਜਾਂਚ

ਬਿੱਗ ਬੌਸ 17 (Bigg Boss 17)  ਦੇ ਜੇਤੂ ਮੁਨੱਵਰ ਫਾਰੂਕੀ (munawar faruqui) ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ । ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੇਰਾਂ ਹੋਰ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਮੀਡੀਆ ਰਿਪੋਟਾਂ ਦੇ ਮੁਤਾਬਕ ਇਨ੍ਹਾਂ ਸਭ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਪੁੱਛਗਿੱਛ ਦੇ ਮਗਰੋਂ ਛੱਡ ਦਿੱਤਾ ਗਿਆ ਹੈ ਪਰ ਮੁਨੱਵਰ ਦੇ ਵੱਲੋਂ ਇਸ ਸਬੰਧ ‘ਚ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਨੱਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 

Munawar Faruqi 1.jpg

ਹੋਰ ਪੜ੍ਹੋ : ਸੁਨੰਦਾ ਸ਼ਰਮਾ ਪਿੰਡ ਦੀ ਇਸ ਬੀਬੀ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਨਜਾਇਜ਼ ਤਰੀਜੇ ਨਾਲ ਚੱਲ ਰਿਹਾ ਸੀ ਹੁੱਕਾ ਬਾਰ 

ਪੁਲਿਸ ਦੀ ਮੰਨੀਏ ਤਾਂ ਸਿਟੀ ਫੋਰਟ ਏਰੀਆ ‘ਚ ਹੁੱਕਾ ਪਾਰਲਰ ਨਜਾਇਜ਼ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਸੀ। ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਇਸ ਹੁੱਕਾ ਬਾਰ ‘ਚ ਛਾਪੇਮਾਰੀ ਕੀਤੀ । ਛਾਪੇਮਾਰੀ ਦੀ ਇਸ ਕਾਰਵਾਈ ਦੇ ਦੌਰਾਨ ੪੪੦੦ ਨਕਦ ਅਤੇ ੧੩੫੦੦ ਦੀ ਕੀਮਤ ਦੇ ਹੁੱਕ ਪੌਟ ਜ਼ਬਤ ਕੀਤੇ ਗਏ ਹਨ । 

Munawar Faruqi.jpg

ਪੁਲਿਸ ਦੇ ਵੱਲੋਂ ਹਾਲੇ ਵੀ ਉਸ ਜਗ੍ਹਾ ਦੀ ਤਲਾਸ਼ੀ ਕੀਤੀ ਜਾ ਰਹੀ ਹੈ।ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਪਾਰਲਰ ‘ਚ ਤੰਬਾਕੂ ਪ੍ਰੋਡਕਟਸ ਦੇ ਨਾਲ ਨਿਕੋਟਿਨ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਰੇਡ ਦੀ ਕਾਰਵਾਈ ‘ਚ ਸ਼ਾਮਿਲ ਹੋਏ ਇੱਕ ਅਧਿਕਾਰੀ ਮੁਤਾਬਕ ‘ਸਾਡੀ ਟੀਮ ਨੂੰ ਹੁੱਕਾ ਦੇ ਨਾਮ ‘ਤੇ ਤੰਬਾਕੂ ਦੇ ਇਸਤੇਮਾਲ ਹੋਣ ਦੀ ਜਾਣਕਾਰੀ ਮਿਲੀ ਸੀ ।

ਜਿਸ ਤੋਂ ਬਾਅਦ ਮੁੰਬਈ ਦੇ ਹੁੱਕਾ ਬਾਰ ‘ਚ ਛਾਪਾ ਮਾਰਿਆ ਗਿਆ ਸੀ।ਫੜ੍ਹੇ ਗਏ ਲੋਕਾਂ ‘ਚ ਮੁਨੱਵਰ ਫਾਰੂਕੀ ਵੀ ਸ਼ਾਮਿਲ ਸੀ’। ਮੁੰਬਈ ਪੁਲਿਸ ਦੇ ਵੱਲੋਂ ਜਾਰੀ ਬਿਆਨ ‘ਚ ਫੋਰਟ ਇਲਾਕੇ ਦੇ ਹੁੱਕਾ ਪਾਰਲਰ ‘ਚ ਰੇਡ ਦੌਰਾਨ ਹਿਰਾਸਤ ‘ਚ ਲਏ ਗਏ ਬਿੱਗ ਬੌਸ ੧੩ ਦੇ ਜੇਤੂ ਮੁਨੱਵਰ ਫਾਰੂਕੀ ਅਤੇ ਤੇਰਾਂ ਹੋਰਨਾਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network