ਇੱਕ ਹੋਰ ਨਵੀਂ ਪੰਜਾਬੀ ਫ਼ਿਲਮ ‘ਜੇ ਪੈਸਾ ਬੋਲਦਾ ਹੁੰਦਾ’ ਦਾ ਐਲਾਨ, ਹਰਦੀਪ ਗਰੇਵਾਲ, ਇਹਾਨਾ ਢਿੱਲੋਂ ਸਣੇ ਕਈ ਕਲਾਕਾਰ ਆਉਣਗੇ ਨਜ਼ਰ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ।ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਨਵੇਂ ਨਵੇਂ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਹੁਣ ਮੁੜ ਤੋਂ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ । ਜੀ ਹਾਂ ‘ਜੇ ਪੈਸਾ ਬੋਲਦਾ ਹੁੰਦਾ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਨੂੰ ਇਹਾਨਾ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ ਅਤੇ ਡਾਇਰੈਕਸ਼ਨ ਹੋਵੇਗੀ ਮਨਪ੍ਰੀਤ ਬਰਾੜ ਦੀ ।

By  Shaminder September 18th 2023 02:50 PM

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ।ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਹੁਣ ਨਵੇਂ ਨਵੇਂ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ ।  ਹੁਣ ਮੁੜ ਤੋਂ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ । ਜੀ ਹਾਂ ‘ਜੇ ਪੈਸਾ ਬੋਲਦਾ ਹੁੰਦਾ’ (Je Paisa Bolda Hunda) ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਨੂੰ ਇਹਾਨਾ ਢਿੱਲੋਂ ਪ੍ਰੋਡਿਊਸ ਕਰ ਰਹੇ ਹਨ ਅਤੇ ਡਾਇਰੈਕਸ਼ਨ ਹੋਵੇਗੀ ਮਨਪ੍ਰੀਤ ਬਰਾੜ ਦੀ ।

ਹੋਰ ਪੜ੍ਹੋ :  ਅਨੁਪਮ ਖੇਰ ਫ਼ਿਲਮ ‘ਕੈਲੋਰੀ’ ‘ਚ ਸਰਦਾਰ ਦੀ ਭੂਮਿਕਾ ‘ਚ ਆਉਣਗੇ ਨਜ਼ਰ, ਅੰਮ੍ਰਿਤਸਰ ‘ਚ ਕੀਤੀ ਗਈ ਫ਼ਿਲਮ ਦੀ ਸ਼ੂਟਿੰਗ

ਇਸ ਫ਼ਿਲਮ ਦੀ ਕਹਾਣੀ ਅਮਨ ਸਿੱਧੂ ਦੇ ਵੱਲੋਂ ਲਿਖੀ ਗਈ ਹੈ । ਫ਼ਿਲਮ ‘ਚ ਇਹਾਨਾ ਢਿੱਲੋਂ, ਹਰਦੀਪ ਗਰੇਵਾਲ ਤੋਂ ਇਲਾਵਾ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ । ਜਿਸ ‘ਚ ਮਲਕੀਤ ਰੌਣੀ, ਰਾਜ ਧਾਲੀਵਾਲ ਸਣੇ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।


ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹਾਨਾ ਢਿੱਲੋਂ ਬਲੈਕੀਆ ਦੇ ਨਾਲ ਨਾਲ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਤੇ ਬਾਲੀਵੁੱਡ ਦੇ ਕਈ ਪ੍ਰੋਜੈਕਟ ‘ਤੇ ਵੀ ਕੰਮ ਕਰਦੇ ਹੋਏ ਦਿਖਾਈ ਦਿੱਤੇ ਹਨ । ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਅਧੀਨ ਇਹ ਫ਼ਿਲਮ ਬਣਨ ਜਾ ਰਹੀ ਹੈ । 

ਹਰਦੀਪ ਗਰੇਵਾਲ ਨੇ ਕੀਤੀਆਂ ਕਈ ਹਿੱਟ ਫ਼ਿਲਮਾਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਦੀਪ ਗਿੱਲ ਨੇ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ‘ਤੁਣਕਾ ਤੁਣਕਾ’, ‘ਬੈਚ 2013’ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹਿੱਟ ਗੀਤ ਵੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।  

View this post on Instagram

A post shared by Ihana Dhillon (@ihanadhillon)


 



Related Post