ਰਾਜ ਬੱਬਰ, ਜਯਾ ਪ੍ਰਦਾ ਅਤੇ ਇਹਾਨਾ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਫ਼ਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

written by Shaminder | August 25, 2022

ਅਦਾਕਾਰ ਰਾਜ ਬੱਬਰ, ਜਯਾ ਪ੍ਰਦਾ (Raj Babbar) ਅਤੇ ਇਹਾਨਾ ਢਿੱਲੋਂ (Ihana Dhillon) ਦੀ ਫ਼ਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਜਲਦ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਜਯਾ ਪ੍ਰਦਾ ਤੋਂ ਇਲਾਵਾ ਹੋਰ ਵੀ ਕਈ ਅੱਜ ਵੀ ਕਈ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ‘ਚ ਇਹਾਨਾ ਢਿੱਲੋਂ ਵੀ ਦਿਖਾਈ ਦੇਵੇਗੀ ।ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਰਾਣਾ ਜੰਗ ਬਹਾਦਰ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ ।

jaya prada image From instagram

ਹੋਰ ਪੜ੍ਹੋ : ਗਹਿਣਾ ਚਾਵਲਾ ਦਾ ਪਹਿਲਾ ਗੀਤ ‘ਦਗੇਬਾਜ਼ੀ’ ਰਿਲੀਜ਼,ਪ੍ਰੇਮੀ ਦੀ ਬੇਵਫਾਈ ਨੂੰ ਕਰ ਰਿਹਾ ਬਿਆਨ

ਇਸ ਫ਼ਿਲਮ ਦੀ ਕਹਾਣੀ ਅਤੇ ਡਾਇਰੈਕਸ਼ਨ ਕੇ ਸੀ ਬੋਕਾਡੀਆ ਵੱਲੋਂ ਕੀਤੀ ਗਈ ਹੈ ।ਇਹ ਫ਼ਿਲਮ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਲਈ ਪਹੁੰਚੀ ।

Karamjit Anmol And Gurpreet Ghuggi image From YouTube

ਹੋਰ ਪੜ੍ਹੋ : ਬਲਵਿੰਦਰ ਸਫ਼ਰੀ ਦੇ ਦਿਹਾਂਤ ਤੋਂ ਕਈ ਦਿਨ ਬਾਅਦ ਕੀਤਾ ਗਿਆ ਅੰਤਿਮ ਸਸਕਾਰ, ਲੋਕਾਂ ਨੇ ਨਮ ਅੱਖਾਂ ਦੇ ਨਾਲ ਦਿੱਤੀ ਅੰਤਿਮ ਸ਼ਰਧਾਂਜਲੀ

ਇਸ ਫ਼ਿਲਮ ਨੂੰ ‘ਚ ਗੀਤਾਂ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ । ਇਨ੍ਹਾਂ ਗੀਤਾਂ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ ਨਛੱਤਰ ਗਿੱਲ ਅਤੇ ਮੰਨਤ ਨੂਰ । ਰਾਜ ਬੱਬਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਨੇਕਾਂ ਹੀ ਬਾਲੀਵੁੱਡ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

Ihana Dhillon image From YouTube

ਇਸ ਤੋਂ ਇਲਾਵਾ ਅੱਸੀ ਦੇ ਦਹਾਕੇ ‘ਚ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਹਾਨਾ ਢਿੱਲੋਂ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਹੈ । ਇਹਾਨਾ ਢਿੱਲੋਂ ਇਸ ਤੋਂ ਪਹਿਲਾਂ ਦੇਵ ਖਰੌੜ ਦੀ ਹਿੱਟ ਫ਼ਿਲਮ ‘ਬਲੈਕੀਆ’ ‘ਚ ਵੀ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Jaya Prada (@jayapradaofficial)

You may also like