ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਲੈ ਕੇ ਸ਼ਾਗਿਰਦ ਨੇ ਖੋਲ੍ਹੇ ਕਈ ਰਾਜ਼, ‘ਚਮਕੀਲੇ’ ਬਾਰੇ ਗੱਲ ਕਰ ਭਾਵੁਕ ਹੋਇਆ ਸ਼ਾਗਿਰਦ

ਚਮਕੀਲਾ ਦੀ ਮੌਤ ਤੋਂ ਕਈ ਸਾਲਾਂ ਬਾਅਦ ਲੋਕ ਉਸ ਦੇ ਨਾਲ ਜੁੜੀਆਂ ਗੱਲਾਂ ਦੱਸ ਰਹੇ ਹਨ ।ਹੁਣ ਚਮਕੀਲਾ ਦਾ ਇੱਕ ਸ਼ਾਗਿਰਦ ਵੀ ਸਾਹਮਣੇ ਆਇਆ ਹੈ । ਜਿਸ ਨੇ ਦੱਸਿਆ ਕਿ ‘ਚਮਕੀਲੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ ।

By  Shaminder May 11th 2023 04:42 PM -- Updated: May 11th 2023 04:45 PM

ਮਰਹੂਮ ਗਾਇਕ ਅਮਰ ਸਿੰਘ ਚਮਕੀਲਾ (Amar Singh Chamkila) ਅਜਿਹਾ ਗਾਇਕ ਸੀ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਭਾਵੇਂ ਉਹ ਲੋਕ ਗੀਤ ਹੋਣ ਜਾਂ ਫਿਰ ਧਾਰਮਿਕ ਗੀਤ ਹਰ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਸੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਇੱਕ ਸ਼ਾਗਿਰਦ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਇੱਕ ਇੰਟਰਵਿਊ ਦੇ ਦੌਰਾਨ ਕਈ ਖੁਲਾਸੇ ਕੀਤੇ ਹਨ । ਇਹ ਸ਼ਖਸ ਚਮਕੀਲੇ ਬਾਰੇ ਗੱਲਬਾਤ ਕਰਦਾ ਹੋਇਆ ਭਾਵੁਕ ਵੀ ਹੋ ਗਿਆ । 


ਹੋਰ ਪੜ੍ਹੋ :  ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੀਆਂ ਗਰਲ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ

1988 ‘ਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕੀਤਾ ਗਿਆ ਸੀ ਕਤਲ 

ਅਮਰ ਸਿੰਘ ਚਮਕੀਲਾ ਦਾ ਕਤਲ 1988  ‘ਚ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਰ ਦਿੱਤਾ ਸੀ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦਾ ਚਮਕਦਾ ਹੀਰਾ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀ । ਉਸ ਸਮੇਂ ਅਮਰਜੋਤ ਗਰਭਵਤੀ ਸੀ ਅਤੇ ਦੋਵਾਂ ਦੀ ਮੌਤ ਦੇ ਕਾਰਨ ਸਰੋਤੇ ਵੀ ਨਿਰਾਸ਼ ਹੋ ਗਏ ਸਨ ।


View this post on Instagram

A post shared by BritAsia TV (@britasiatv)


ਚਮਕੀਲਾ ਦੀ ਮੌਤ ਤੋਂ ਕਈ ਸਾਲਾਂ ਬਾਅਦ ਲੋਕ ਉਸ ਦੇ ਨਾਲ ਜੁੜੀਆਂ ਗੱਲਾਂ ਦੱਸ ਰਹੇ ਹਨ । ਹੁਣ ਚਮਕੀਲਾ ਦਾ ਇੱਕ ਸ਼ਾਗਿਰਦ ਵੀ ਸਾਹਮਣੇ ਆਇਆ ਹੈ । ਜਿਸ ਨੇ ਦੱਸਿਆ   ਕਿ ‘ਚਮਕੀਲੇ' ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ ਅਤੇ ਮਰਹੂਮ ਗਾਇਕ ਨੇ ਇਹ ਵੀ ਆਖਿਆ ਸੀ ਕਿ ‘ਜਿਹੜੀ ਗੋਲੀ ‘ਤੇ ਮੇਰਾ ਨਾਂਅ ਲਿਖਿਆ ਉਹ ਮੈਨੂੰ ਹੀ ਲੱਗਣੀ ਹੈ’ ।


ਜਿਸ ਤੋਂ ਬਾਅਦ ਇੱਕ ਦਿਨ ਜਦੋਂ ਕਿਸੇ ਸ਼ੋਅ ਦੇ ਲਈ ਇਹ ਗਾਇਕ ਜੋੜੀ ਕਿਤੇ ਜਾ ਰਹੀ ਸੀ ਤਾਂ ਰਸਤੇ ‘ਚ ਹੀ ਦੋਵਾਂ ਨੂੰ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । 




Related Post