ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੀਆਂ ਗਰਲ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਦਿਓਲ ਦ੍ਰਿਸ਼ਾ ਅਚਾਰੀਆ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਕਨਈਆ ਕੁਮਾਰ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਜੋੜੀ ਨੂੰ ਮੁੰਬਈ ‘ਚ ਇੱਕਠਿਆਂ ਸਪਾਟ ਕੀਤਾ ਗਿਆ ਹੈ ।

Written by  Shaminder   |  May 11th 2023 01:54 PM  |  Updated: May 11th 2023 01:54 PM

ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੀਆਂ ਗਰਲ ਫ੍ਰੈਂਡ ਦੇ ਨਾਲ ਤਸਵੀਰਾਂ ਹੋਈਆਂ ਵਾਇਰਲ

ਅਦਾਕਾਰ ਸੰਨੀ ਦਿਓਲ (Sunny Deol) ਦੇ ਪੁੱਤਰ ਕਰਣ ਦਿਓਲ  (Karan Deol) ਦੇ ਵਿਆਹ ਦੀਆਂ ਖ਼ਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਇਸੇ ਦੌਰਾਨ ਅਦਾਕਾਰ ਆਪਣੀ ਗਰਲ ਫ੍ਰੈਂਡ ਦੇ ਨਾਲ ਦਿਖਾਈ ਦਿੱਤਾ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਦਿਓਲ ਦ੍ਰਿਸ਼ਾ ਅਚਾਰੀਆ ਦੇ ਨਾਲ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :  ਅਦਾਕਾਰਾ ਸਾਰਾ ਅਲੀ ਖ਼ਾਨ ਕੇਦਾਰਨਾਥ ਦੇ ਦਰਸ਼ਨਾਂ ਦੇ ਲਈ ਪਹੁੰਚੀ, ਭਗਵਾਨ ਕੇਦਾਰਨਾਥ ਦਾ ਕੀਤਾ ਸ਼ੁਕਰਾਨਾ

ਇਨ੍ਹਾਂ ਤਸਵੀਰਾਂ ਨੂੰ ਕਨਈਆ ਕੁਮਾਰ ਨਾਂਅ ਦੇ ਇੰਸਟਾਗ੍ਰਾਮ ਪੇਜ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਜੋੜੀ ਨੂੰ ਮੁੰਬਈ ‘ਚ ਇੱਕਠਿਆਂ ਸਪਾਟ ਕੀਤਾ ਗਿਆ ਹੈ । 

   ਕਰਣ ਦਿਓਲ ਦੇ ਵਿਆਹ ਦੀਆਂ ਖ਼ਬਰਾਂ ਹੋਈਆਂ ਸਨ ਵਾਇਰਲ

ਬੀਤੇ ਦਿਨੀਂ ਕਰਣ ਦਿਓਲ ਦੇ ਵਿਆਹ ਦੀਆਂ ਖ਼ਬਰਾਂ ਵੀ ਕਾਫੀ ਵਾਇਰਲ ਹੋਈਆਂ ਸਨ ।ਇਸ ਤੋਂ ਪਹਿਲਾਂ ਖਬਰਾਂ ਇਹ ਵੀ ਸਨ ਕਿ ਕਰਣ ਨੇ ਦ੍ਰਿਸ਼ਾ ਦੇ ਨਾਲ ਮੰਗਣੀ ਕਰਵਾ ਲਈ ਹੈ ।ਹਾਲਾਂਕਿ ਦਿਓਲ ਪਰਿਵਾਰ ਦੇ ਵੱਲੋਂ ਇਸ ਬਾਰੇ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ।ਪਰ ਪ੍ਰਸ਼ੰਸਕ ਦਿਓਲ ਪਰਿਵਾਰ ਦੇ ਲਾਡਲੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਿਡ ਹਨ । 

ਕਰਣ ਦਿਓਲ ਵੀ ਕਰ ਰਹੇ ਫ਼ਿਲਮਾਂ ‘ਚ ਕੰਮ 

ਕਰਣ ਦਿਓਲ ਵੀ ਆਪਣੇ ਪਿਤਾ ਸੰਨੀ ਦਿਓਲ ਦੇ ਪਾਏ ਪੂਰਨਿਆਂ ‘ਤੇ ਚੱਲ ਰਹੇ ਹਨ । ਉਹ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ, ਪਰ ਕਰਣ ਨੂੰ ਓਨੀਂ ਕਾਮਯਾਬੀ ਨਹੀਂ ਮਿਲੀ, ਜਿੰਨੀ ਕਿ ਸੰਨੀ ਦਿਓਲ ਨੂੰ ਮਿਲੀ । ਜਲਦ ਹੀ ਸੰਨੀ ਦਿਓਲ ‘ਗਦਰ-੨’ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਉਤਸ਼ਾਹਿਤ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network