Nimrat Khaira:ਲਾਲ ਜੋੜੇ 'ਚ ਦੁਲਹਨ ਵਾਂਗ ਸਜੀ ਹੋਈ ਨਜ਼ਰ ਆਈ ਨਿਮਰਤ ਖਹਿਰਾ, ਅਦਾਕਾਰਾ ਦੀ ਤਸਵੀਰਾਂ ਨੇ ਖਿੱਚਿਆ ਫੈਨਜ਼ ਦਾ ਧਿਆਨ

ਮਸ਼ਹੂਰ ਪੰਜਾਬੀ ਅਦਾਕਾਰਾ ਨਿਮਰਤ ਖਹਿਰਾ (Nimrat Khaira) ਆਪਣੀ ਮਿੱਠੀ ਆਵਾਜ਼ ਲਈ ਮਸ਼ਹੂਰ ਹੈ। ਨਿਮਰਤ ਖਹਿਰਾ ਹਾਲ ਹੀ 'ਚ ਆਪਣੀ ਨਵੀਂ ਐਲਬਮ ਮਾਣਮਤੀ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ 'ਚ ਗਾਇਕਾ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

By  Pushp Raj November 29th 2023 07:04 PM

Nimrat Khaira Latest pics: ਮਸ਼ਹੂਰ ਪੰਜਾਬੀ ਅਦਾਕਾਰਾ ਨਿਮਰਤ ਖਹਿਰਾ (Nimrat Khairaਆਪਣੀ ਮਿੱਠੀ ਆਵਾਜ਼ ਲਈ ਮਸ਼ਹੂਰ ਹੈ। ਨਿਮਰਤ ਖਹਿਰਾ ਹਾਲ ਹੀ 'ਚ ਆਪਣੀ ਨਵੀਂ ਐਲਬਮ ਮਾਣਮਤੀ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ 'ਚ ਗਾਇਕਾ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ  ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

View this post on Instagram

A post shared by NIMRAT KHAIRA (@nimratkhairaofficial)


ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਨਿਮਰਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀਆਂ ਅਪਡੇਟਸ ਫੈਨਜ਼ ਨਾਲ ਸਾਂਝੀ ਕਰਦੀ ਰਹਿੰਦੀ ਹੈ। 

ਇਨ੍ਹਾਂ ਤਸਵੀਰਾਂ ਦੇ ਵਿੱਚ ਨਿਮਰਤ ਖਹਿਰਾ ਲਾਲ ਰੰਗ ਦੇ ਜੋੜੇ ਵਿੱਚ ਕਿਸੇ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਲਾਲ ਗੂੜੇ ਰੰਗ ਦਾ ਆਊਟਫਿਟ ਪਾਇਆ ਹੋਇਆ ਹੈ ਤੇ ਸਿੰਪਲ ਤੇ ਮਿਨਿਮਮ ਮੇਅਕਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਨਿਮਰਤ ਖਹਿਰਾ ਦਾ ਸਾਦਗੀ ਤੇ ਦਿਲਕਸ਼ ਅੰਦਾਜ਼ ਇਨ੍ਹਾਂ ਤਸਵੀਰਾਂ ਵਿੱਚ ਵੇਖਦੇ ਹੀ ਬਣਦਾ ਹੈ। 

ਨਿਮਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਲੱਖਾਂ ਲਾਈਕਸ ਤੇ ਕਮੈਂਟਸ ਆ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਮਾਰ ਸੁੱਟਿਆ ਓਏ'। ਇੱਕ ਹੋਰ ਨੇ ਲਿਖਿਆ, 'ਖੂਬਸੂਰਤ ਮੁਟਿਆਰ। '

View this post on Instagram

A post shared by NIMRAT KHAIRA (@nimratkhairaofficial)


ਹੋਰ ਪੜ੍ਹੋ: ਬਿੱਗ ਬੀ ਨੇ ਆਪਣੀ ਜਾਇਦਾਦ ਨੂੰ ਲੈ ਕੇ ਕੀਤਾ ਵੱਡਾ ਐਲਾਨ, ਜਾਣੋ ਕੌਣ ਬਣੇਗਾ ਅਦਾਕਾਰ ਦੀ  3 ਹਜ਼ਾਰ ਕਰੋੜ ਦੀ ਜਾਇਦਾਦ ਦਾ ਵਾਰਿਸ ?

ਨਿਮਰਤ ਖਹਿਰਾ ਬਾਰੇ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਨਿਮਰਤ ਅਦਾਕਾਰੀ ਵਿੱਚ ਵੀ ਮਾਹਿਰ ਹੈ। ਬੀਤੇ ਦਿਨੀਂ ਰਿਲੀਜ਼ ਹੋਈ ਫ਼ਿਲਮ 'ਜੋੜੀ' ਵਿੱਚ ਨਿਮਰਤ ਖਹਿਰਾ ਤੇ  ਦਿਲਜੀਤ ਦੋਸਾਂਝ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਸੀ। ਮੌਜੂਦਾ ਸਮੇਂ 'ਚ ਗਾਇਕਾ ਤੇ ਅਦਾਕਾਰਾ ਆਪਣੇ ਨਵੇਂ ਪ੍ਰੋਜੈਕਟਸ 'ਤੇ ਕੰਮ ਕਰ ਰਹੀ ਹੈ। 


Related Post