ਨਿਮਰਤ ਖਹਿਰਾ ਦਾ ਨਵਾਂ ਗੀਤ 'ਸੁਹਾਗਣ' ਹੋਇਆ ਰਿਲੀਜ਼, ਵਿਆਹ ਦੇ ਜੋੜੇ 'ਚ ਨਜ਼ਰ ਆਈ ਗਾਇਕਾ, ਫੈਨਜ਼ ਲੁੱਟਾ ਰਹੇ ਪਿਆਰ

ਪੰਜਾਬੀ ਅਦਾਕਾਰਾ ਨਿਮਰਤ ਖਹਿਰਾ (Nimrat Khaira ) ਹਾਲ ਹੀ 'ਚ ਆਪਣੀ ਐਲਬਮ ਮਾਣਮੱਤੀ ਨੂੰ ਲੈ ਕੇ ਸੁਰਖੀਆਂ 'ਚ ਹੈ। ਗਾਇਕਾ ਦੀ ਐਲਬਮ ਮਾਣਮੱਤੀ ਦੇ ਗੀਤ ਦਾਦੀਆ ਨਾਨੀਆਂ ਦਾ ਵੀਡੀਓ ਰਿਲੀਜ਼ ਕੀਤਾ ਜਾ ਚੁੱਕਾ ਹੈ। ਹੁਣ ਇਸ ਐਲਬਮ ਦਾ ਨਵਾਂ ਗੀਤ ਸੁਹਾਗਣ ਰਿਲੀਜ਼ ਹੋ ਗਿਆ ਹੈ, ਇਸ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  October 19th 2023 11:16 AM  |  Updated: October 19th 2023 11:20 AM

ਨਿਮਰਤ ਖਹਿਰਾ ਦਾ ਨਵਾਂ ਗੀਤ 'ਸੁਹਾਗਣ' ਹੋਇਆ ਰਿਲੀਜ਼, ਵਿਆਹ ਦੇ ਜੋੜੇ 'ਚ ਨਜ਼ਰ ਆਈ ਗਾਇਕਾ, ਫੈਨਜ਼ ਲੁੱਟਾ ਰਹੇ ਪਿਆਰ

Nimrat Khaira Song  SUHAGAN out now: ਮਸ਼ਹੂਰ ਪੰਜਾਬੀ ਅਦਾਕਾਰਾ ਨਿਮਰਤ ਖਹਿਰਾ (Nimrat Khaira ) ਹਾਲ ਹੀ 'ਚ ਆਪਣੀ ਐਲਬਮ ਮਾਣਮੱਤੀ ਨੂੰ ਲੈ ਕੇ ਸੁਰਖੀਆਂ 'ਚ ਹੈ। ਗਾਇਕਾ ਦੀ ਐਲਬਮ ਮਾਣਮੱਤੀ ਦੇ ਗੀਤ ਦਾਦੀਆ ਨਾਨੀਆਂ ਦਾ ਵੀਡੀਓ ਰਿਲੀਜ਼ ਕੀਤਾ ਜਾ ਚੁੱਕਾ ਹੈ। ਹੁਣ ਇਸ ਐਲਬਮ ਦਾ ਨਵਾਂ ਗੀਤ ਸੁਹਾਗਣ ਰਿਲੀਜ਼ ਹੋ ਗਿਆ ਹੈ, ਇਸ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਨਿਰਮਤ ਖਹਿਰਾ ਦੀ ਐਲਬਮ ਦਾ ਦੂਜਾ ਗੀਤ ਸੁਹਾਗਣ ਦਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਨਿਮਰਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਨਵੇਂ ਗੀਤ ਸੁਹਾਗਣ ਦੀ ਵੀਡੀਓ ਸਾਂਝੀ ਕੀਤੀ ਹੋਈ ਹੈ। ਇਸ ਵਿੱਚ ਨਿਮਰਤ ਸਣੇ ਵੀਡੀਓ ਵਿੱਚ ਨਜ਼ਰ ਆਉਣ ਵਾਲੇ ਹਰ ਕਿਰਦਾਰ ਨੇ ਫੈਨਜ਼  ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੀਤ ਸੁਹਾਗਣ ਦਾ ਵੀਡੀਓ ਸ਼ਾਂਝੀ ਕਰਦੇ ਹੋਏ ਲਿਖਿਆ, ਆਪਣੇ ਹੀ ਨੈਣ ਸਈਓ ਹੁੰਦੇ ਮੈਂ ਹੈਰਾਨ ਦੇਖੇ, ਚਾਰ ਲਾਵਾਂ ਵਿੱਚ ਨੀ ਮੈਂ ਸੱਤ ਆਸਮਾਨ ਦੇਖੇ...

ਦੱਸਣਯੋਗ ਹੈ ਕਿ ਨਿਮਰਤ ਦੇ ਗੀਤ ਸੁਹਾਗਣ ਦੇ ਵੀਡੀਓ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਫੈਨਜ਼ ਲਗਾਤਾਰ ਗਾਇਕਾ ਦੀ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ, ਪਤੀ ਨਿਕ ਜੋਨਸ ਤੇ ਧੀ ਮਾਲਤੀ ਨਾਲ ਡਿਜ਼ਨੀ ਵਰਲਡ ‘ਚ ਘੁੰਮਦੀ ਹੋਈ ਆਈ ਨਜ਼ਰ, ਵੀਡੀਓ ਹੋਈ ਵਾਇਰਲ

ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ , ਇਹ ਸ਼ਬਦ ਆਪਣੇ ਅੰਦਰ ਅਸਲੋਂ ਨਵੀਂ ਹੁਕ ਲਕੋਈ ਬੈਠਾ ਹੈਂ ਬਾਹਰੀ ਦਿੱਖ ਹੀ ਨਹੀਂ ਮੰਨ ਦੀਆਂ ਪਰਤਾਂ ਅੰਦਰ ਫੈਲੇ ਚਾਵਾ ਅਤੇ ਵਿਚਾਰਾਂ ਦਾ ਕਿਸੇ ਨਿਘੇ ਨੂਰ ਨਾਲ ਵਿਆਹਿਆ ਜਾਣਾ "ਸੁਹਾਗਣ" ਹੋਣ ਦੀ ਅਸਲ ਨਿਸ਼ਾਨੀ ਹੈਂ ਜੁਗ ਜੁਗ ਜਿਉਣ "ਸੁਹਾਗਣਾਂ"...🙌??❤️ ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਰਾਹੀਂ ਨਿਰਮਤ ਦੇ ਸਾਦਗੀ ਭਰੇ ਅੰਦਾਜ਼ ਦੀ ਵੀ ਤਾਰੀਫ ਕੀਤੀ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network