ਨਿਮਰਤ ਖਹਿਰਾ (Nimrat Khaira)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚ ਆਉਂਦੀ ਹੈ। ਗਾਇਕੀ ਦੇ ਨਾਲ ਨਾਲ ਉਹ ਆਪਣੀ ਵਧੀਆ ਅਦਾਕਾਰੀ ਦੇ ਲਈ ਵੀ ਜਾਣੀ ਜਾਂਦੀ ਹੈ। ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਨਿਮਰਤ ਖਹਿਰਾ ਦੇ ਭਰਾ ਦੇ ਵਿਆਹ (Brother Wedding) ਦਾ ਹੈ ।ਜਿਸ ‘ਚ ਅਦਾਕਾਰਾ ਨੱਚਦੀ ਹੋਈ ਦਿਖਾਈ ਦੇ ਰਹੀ ਹੈ।ਜਿਸ ‘ਚ ਅਦਾਕਾਰਾ ਨੱਚਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਲੋਕ ਕਲਾਕਾਰ ਮਲਵਈ ਗਰੁੱਪ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।ਨਿਮਰਤ ਖਹਿਰਾ ਨੇ ਵੀ ਇਸ ਵੀਡੀਓ ਤੇ ਕਮੈਂਟ ਕਰਦੇ ਹੋਏ ਪਸੰਦ ਕੀਤਾ ਹੈ।
/ptc-punjabi/media/media_files/jRdd94rQo3BR9lpodxzx.jpg)
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਰਵਨੀਤ ਗਰੇਵਾਲ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਨਿਮਰਤ ਖਹਿਰਾ ਦਾ ਵਰਕ ਫ੍ਰੰਟ
ਨਿਮਰਤ ਖਹਿਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੀ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਨਿਮਰਤ ਖਹਿਰਾ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਅਦਾਕਾਰਾ ਨੇ ‘ਤੀਜਾ ਪੰਜਾਬ’, ‘ਸੌਂਕਣ ਸੌਂਕਣੇ’ ਸਣੇ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲ ਕੀਲੇ ਹਨ ।
/ptc-punjabi/media/media_files/hrov0Je6L4NMGICbMpG2.jpg)
ਨਿਮਰਤ ਖਹਿਰਾ ਆਪਣੀ ਸਾਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਐਲਬਮ ‘ਮਾਣਮੱਤੀ’ ਆਈ ਸੀ । ਇਸ ਗਾਇਕਾ ਦੇ ਕਈ ਗੀਤ ਸਨ । ਜਿਨ੍ਹਾਂ ਨੂੰ ਪ੍ਰਸਿੱਧ ਲੇਖਕ ਅਤੇ ਗੀਤਕਾਰ ਹਰਮਨਜੀਤ ਦੇ ਵੱਲੋਂ ਲਿਖਿਆ ਗਿਆ ਸੀ ।ਨਿਮਰਤ ਖਹਿਰਾ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਿਸ ‘ਚ ਪੇਂਡੂ ਕੁੜੀ ਤੋਂ ਲੈ ਕੇ ਸ਼ਹਿਰ ਦੀ ਮੁਟਿਆਰ ਅਤੇ ਅੜਬ ਕੁੜੀ ਤੱਕ ਦੇ ਕਿਰਦਾਰਾਂ ‘ਚ ਉਹ ਨਜ਼ਰ ਆਈ ਹੈ।ਜਲਦ ਹੀ ਨਿਮਰਤ ਖਹਿਰਾ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ। ਗਾਇਕਾ ਦਾ ਬੀਤੇ ਦਿਨੀਂ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਜ਼ਿੰਦਗੀ ‘ਚ ਇਸ ਤਰ੍ਹਾਂ ਦਾ ਮੁੰਡਾ ਚਾਹੁੰਦੀ ਹੈ ਕਿ ਜੋ ਮੇਰੀ ਹੀ ਨਹੀਂ, ਸਭ ਦੀ ਇੱਜ਼ਤ ਕਰੇ’। ਨਿਮਰਤ ਖਹਿਰਾ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ਅਤੇ ਉਸ ਦੀ ਮਿੱਠੀ ਆਵਾਜ਼ ਦਾ ਹਰ ਕੋਈ ਕਾਇਲ ਹੈ। ਉਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਪਰਫਾਰਮ ਕੀਤਾ ਸੀ।
View this post on Instagram