ਇਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰੇਗੀ ਨਿਮਰਤ ਖਹਿਰਾ

Reported by: PTC Punjabi Desk | Edited by: Shaminder  |  January 08th 2024 05:11 PM |  Updated: January 08th 2024 05:11 PM

ਇਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰੇਗੀ ਨਿਮਰਤ ਖਹਿਰਾ

ਵਿਆਹ ਦੋ ਰੂਹਾਂ ਦੇ ਮਿਲਣ ਦਾ ਨਾਮ ਹੈ । ਹਰ ਕੁੜੀ ਆਪਣੇ ਸੁਫ਼ਨਿਆਂ ਦੇ ਰਾਜ ਕੁਮਾਰ ਨੂੰ ਲੈ ਕੇ ਕੁਝ ਸੁਫ਼ਨੇ ਵੇਖਦੀ ਹੈ ਕਿ ਉਸ ਦਾ ਹੋਣ ਵਾਲਾ ਲਾੜੇ ‘ਚ ਇਹ ਗੁਣ ਹੋਣੇ ਚਾਹੀਦੇ ਹਨ । ਉਸ ‘ਚ ਕਿਸੇ ਤਰ੍ਹਾਂ ਦੇ ਐਬ ਅਤੇ ਵੈਲ ਨਾ ਹੋਣ । ਇਸ ਤੋਂ ਇਲਾਵਾ ਉਹ ਸਿਰਫ਼ ਆਪਣੀ ਪਤਨੀ ਦਾ ਹੀ ਹੋ ਕੇ ਰਹੇ । ਪਰ ਨਿਮਰਤ ਖਹਿਰਾ (Nimrat Khaira) ਕਿਸ ਤਰ੍ਹਾਂ ਦੇ ਮੁੰਡੇ ਦਾ ਸਾਥ ਆਪਣੀ ਜ਼ਿੰਦਗੀ ‘ਚ ਚਾਹੁੰਦੀ ਹੈ । ਇਸ ਬਾਰੇ ਗਾਇਕਾ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਜ਼ਿੰਦਗੀ ‘ਚ ਇਸ ਤਰ੍ਹਾਂ ਦਾ ਮੁੰਡਾ ਚਾਹੁੰਦੀ ਹੈ ਜੋ ਕਿ ਸਾਰੀਆਂ ਕੁੜੀਆਂ ਦੀ ਇੱਜ਼ਤ ਕਰੇ । ਸਿਰਫ਼ ਮੇਰੀ ਹੀ ਦੁਨੀਆ ਦੀ ਹਰ ਕੁੜੀ ਦੀ ਇੱਜ਼ਤ ਕਰੇ’। ਸੋਸ਼ਲ ਮੀਡੀਆ ‘ਤੇ ਨਿਮਰਤ ਖਹਿਰਾ ਦੀ ਇੰਟਰਵਿਊ ਦਾ ਇਹ ਵੀਡੀਓ (Video Viral) ਕਲਿੱਪ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਨਿਮਰਤ ਖਹਿਰਾ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਹੋਈ ਦਿਖਾਈ ਦੇ ਰਹੀ ਹੈ।

Nimrat khaira.jpg

ਹੋਰ ਪੜ੍ਹੋ : ਗੁਰਨਾਮ ਭੁੱਲਰ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਮਿਲਣ ਪਹੁੰਚੇ, ਵੀਡੀਓ ਵਾਇਰਲ 

ਨਿਮਰਤ ਖਹਿਰਾ ਦਾ ਵਰਕ ਫ੍ਰੰਟ 

ਨਿਮਰਤ ਖਹਿਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉੇਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਅਦਾਕਾਰੀ ਕੀਤੀ । ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਜੋੜੀ’ ਆਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮ ਸੌਂਕਣ ਸੌਂਕਣੇ ‘ਚ ਸਰਗੁਨ ਮਹਿਤਾ ਦੇ ਨਾਲ ਕੰਮ ਕੀਤਾ ਸੀ ।

Nimrat Khaira 3.jpg

ਇਸ ਫ਼ਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹਾਲ ਹੀ ‘ਚ ਨਿਮਰਤ ਖਹਿਰਾ ਆਪਣੀ ਐਲਬਮ ‘ਮਾਣਮੱਤੀ’ ਨੂੰ ਲੈ ਕੇ ਚਰਚਾ ‘ਚ ਰਹੀ ਹੈ। ਇਸ ਐਲਬਮ ‘ਚ ਉਨ੍ਹਾਂ ਦੇ ਵੱਲੋਂ ਗਾਏ ਸਾਰੇ ਗੀਤ ਰਾਣੀਤੱਤ ਵਾਲੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਹਰਮਨਜੀਤ ਦੇ ਵੱਲੋਂ ਲਿਖੇ ਗਏ ਸਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਰਾਣੀਹਾਰ’, ‘ਸਿਰਾ ਹੀ ਹੋਊ’, ‘ਸੁਣ ਸੋਹਣੀਏ’, ‘ਟਾਈਮ ਚੱਕਦਾ’, ‘ਸੁਫ਼ਨਾ ਲਾਵਾਂ ਦਾ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।  

 

  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network