ਗੁਰਨਾਮ ਭੁੱਲਰ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਮਿਲਣ ਪਹੁੰਚੇ, ਵੀਡੀਓ ਵਾਇਰਲ
ਗੁਰਨਾਮ ਭੁੱਲਰ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਮਿਲਣ ਪਹੁੰਚੇ, ਵੀਡੀਓ ਵਾਇਰਲ
ਗੁਰਨਾਮ ਭੁੱਲਰ (Gurnam Bhullar) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਮਿਲਣ ਲਈ ਪਹੁੰਚੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਾਮ ਭੁੱਲਰ ਸੰਤ ਬਾਬਾ ਗੁਰਜੀਤ ਸਿੰਘ (Sant Baba Gurjit Singh Ji)ਨੂੰ ਮਿਲਦੇ ਹੋਏ ਦਿਖਾਈ ਦੇ ਰਹੇ ਹਨ । ਇਸ ਮੌਕੇ ‘ਤੇ ਉਨ੍ਹਾਂ ਨੇ ਬਾਬਾ ਜੀ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਕੁਝ ਸਮਾਂ ਉਨ੍ਹਾਂ ਦੇ ਨਾਲ ਬਿਤਾਇਆ ।
/ptc-punjabi/media/media_files/kvx1szLvp17kS8HA7HW6.jpg)
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਪ੍ਰਸਿੱਧ ‘ਡਾਕੂ’ ਪਰਿਵਾਰ ਦੇ ਪਿਤਾ ਦੀ ਹੋਈ ਮੌਤ
ਨਵੰਬਰ ਮਹੀਨੇ ‘ਚ ਹੋਇਆ ਵਿਆਹ
ਗੁਰਨਾਮ ਭੁੱਲਰ ਦਾ ਵਿਆਹ ਨਵੰਬਰ ਮਹੀਨੇ ‘ਚ ਹੋਇਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਆਪਣੀ ਗਾਇਕੀ ਦੇ ਨਾਲ ਰੌਣਕਾਂ ਲਗਾਈਆਂ ਸਨ ।ਗੁਰਨਾਮ ਭੁੱਲਰ ਨੇ ਚੁੱਪ ਚੁਪੀਤੇ ਵਿਆਹ ਕਰਵਾਇਆ ਸੀ।ਨਵੰਬਰ ਮਹੀਨੇ ‘ਚ ਹੋਏ ਇਸ ਵਿਆਹ ‘ਚ ਗੁਰਨਾਮ ਭੁੱਲਰ ਦੇ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।ਹਾਲਾਂਕਿ ਖੁਦ ਗਾਇਕ ਗੁਰਨਾਮ ਭੁੱਲਰ ਨੇ ਇਸ ਬਾਰੇ ਕੋਈ ਵੀ ਤਸਵੀਰ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਨਹੀਂ ਸੀ ਕੀਤੀ ।ਪਰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।
/ptc-punjabi/media/media_files/KN67i2Nerr9CWiUKwyU9.jpg)
ਗੁਰਨਾਮ ਭੁੱਲਰ ਦਾ ਵਰਕ ਫ੍ਰੰਟ
ਗੁਰਨਾਮ ਭੁੱਲਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਅਤੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਨਜ਼ਰ ਆਏ । ਹੁਣ ਤੱਕ ਉਹ ਫ਼ਿਲਮ ‘ਫੁੱਫੜ ਜੀ’, ‘ਸੁਰਖੀ ਬਿੰਦੀ’, ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਏ ਸਨ । ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਰੋਜ਼,ਰੋਜ਼ੀ ਤੇ ਗੁਲਾਬ’ ‘ਚ ਨਜ਼ਰ ਆਉਣਗੇ । ਜਿਸ ਦੀ ਸ਼ੂਟਿੰਗ ਲੱਗਪੱਗ ਮੁਕੰਮਲ ਹੋ ਚੁੱਕੀ ਹੈ।ਇਸ ਤੋਂ ਇਲਾਵਾ ਉਹ ‘ਪਰਿੰਦਾ’ ਫ਼ਿਲਮ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਗੁਰਨਾਮ ਭੁੱਲਰ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਪਰਫਾਰਮ ਕੀਤਾ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਹੀ ਗੀਤ ਗਾਏ ਅਤੇ ਅੱਜ ਕੱਲ੍ਹ ਉਹ ਪਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚ ਆਉਂਦੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
