ਸੋਸ਼ਲ ਮੀਡੀਆ ‘ਤੇ ਪ੍ਰਸਿੱਧ ‘ਡਾਕੂ’ ਪਰਿਵਾਰ ਦੇ ਪਿਤਾ ਦੀ ਹੋਈ ਮੌਤ
ਸੋਸ਼ਲ ਮੀਡੀਆ ‘ਤੇ ਪ੍ਰਸਿੱਧ ‘ਡਾਕੂ’ ਪਰਿਵਾਰ ਦੇ ਪਿਤਾ ਦੀ ਹੋਈ ਮੌਤ
ਸੋਸ਼ਲ ਮੀਡੀਆ (Social Media) ‘ਤੇ ਡਾਕੂ (Daaku Family)ਨਾਂਅ ਦਾ ਇੰਸਟਾਗ੍ਰਾਮ ਪੇਜ ਚਲਾਉਣ ਵਾਲੇ ਪਰਿਵਾਰ ਦੇ ਘਰੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਇਸ ਪਰਿਵਾਰ ‘ਚ ਤਿੰਨ ਮੈਂਬਰ, ਇੱਕ ਮਾਂ, ਪੁੱਤਰ ਅਤੇ ਪਿਤਾ ਦੇ ਵੱਲੋਂ ਵੀਡੀਓਜ਼ ਬਣਾਏ ਜਾਂਦੇ ਹਨ । ਜੋ ਕਿ ਅਕਸਰ ਲੋਕਾਂ ਨੂੰ ਖੂਬ ਹਸਾਉਂਦੇ ਹੋਏ ਨਜ਼ਰ ਆਉਂਦੇ ਹਨ । ਪਰ ਇਸ ਪਰਿਵਾਰ ਦੇ ਬਜ਼ੁਰਗ ਦਾ ਦਿਹਾਂਤ (Death)ਹੋ ਗਿਆ ਹੈ। ਜਿਸ ਦੀ ਤਸਵੀਰ ਬਜ਼ੁਰਗ ਦੇ ਬੇਟੇ ਨੇ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ, ਮਿਸ ਯੂ ਬਾਪੂ’ ਜਿਉਂ ਹੀ ਬਜ਼ੁਰਗ ਦੇ ਪੁੱਤਰ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਪਿਤਾ ‘ਤੇ ਦਿਹਾਂਤ ‘ਤੇ ਲੋਕਾਂ ਨੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । ਲੋਕਾਂ ਦੇ ਵਾਲੋਂ ਬਾਪੂ ਜੀ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
/ptc-punjabi/media/media_files/EeYiVjcpDfYYGorzOvtk.jpg)
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਹੈ ਪਾਲੀਵੁੱਡ ਦੀ ਮਸ਼ਹੂਰ ਗਾਇਕਾ, ਬੁੱਝੋ ਤਾਂ ਜਾਣੀਏ
ਫੈਨਸ ਨੇ ਦਿੱਤੇ ਰਿਐਕਸ਼ਨ
‘ਡਾਕੂ’ ਨਾਂਅ ‘ਤੇ ਬਣੇ ਇੰਸਟਾਗ੍ਰਾਮ ਪੇਜ ‘ਤੇ ਇਸ ਪਿਉ ਪੁੱਤਰ ਤੇ ਮਾਂ ਦੀ ਜੋੜੀ ਨੂੰ ਪਸੰਦ ਕਰਨ ਵਾਲਿਆਂ ਨੇ ਬਾਪੂ ਜੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਕੀ ਗੱਲ ਹੋ ਗਈ ਬਾਪੂ ਜੀ ਨੂੰ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਬਹੁਤ ਮਾੜਾ ਹੋਇਆ ਬੜਾ ਦਿਲ ਲਗਦਾ ਸੀ ਜ ਤੁਹਾਨੂੰ ਇੱਕਠੇ ਵੇਖ ਕੇ।ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ ਵੀਰ ਰੱਬ ਭਾਣਾ ਮੰਨਣ ਦਾ ਬੱਲ ਬਖਸ਼ੇ ।ਪਰ ਸੱਚੀ ਗੱਲ ਬਹੁਤ ਹੀ ਮਾੜਾ ਹੋ ਗਿਆ ਇਹ ਅੱਖਾਂ ਭਰਗੀਆਂ ।ਜਦੋਂਕਿ ਇੱਕ ਹੋਰ ਨੇ ਲਿਖਿਆ ‘ਨਜ਼ਰ ਲੱਗ ਗਈ ਤੁਹਾਡੇ ਪਰਿਵਾਰ ਨੂੰ, ਬਹੁਤ ਮਾੜਾ ਹੋਇਆ ਬਾਈ’।ਮਨੋਜ ਯਾਦਵ ਨਾਂਅ ਦੇ ਯੂਜ਼ਰ ਨੇ ਲਿਖਿਆ ‘ਅਰੇ ਯਾਰ ਬਹੁਤ ਬੁਰਾ ਹੋਇਆ, ਕਿਤਨਾ ਹਸਾਤੇ ਥੇ, ਆਜ ਰੁਲਾ ਕੇ ਚਲੇ ਗਏ’।ਇੱਕ ਹੋਰ ਹਰਮਨ ਸੰਧੂ ਨਾਂਅ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬਹੁਤ ਮਾੜਾ ਹੋਇਆ ਵੀਰ, ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ਣ’।
ਪਰਿਵਾਰ ਸੋਸ਼ਲ ਮੀਡੀਆ ‘ਤੇ ਸਰਗਰਮ
ਦੱਸ ਦਈਏ ਕਿ ਇਸ ਪਰਿਵਾਰ ‘ਚ ਤਿੰਨ ਹੀ ਮੈਂਬਰ ਹਨ । ਇੱਕ ਮੁੰਡਾ ਜਿਸ ਨੇ ਕਿ ‘ਡਾਕੂ’ ਨਾਂਅ ਹੇਠ ਆਪਣਾ ਇੰਸਟਾਗ੍ਰਾਮ ਪੇਜ ਬਣਾਇਆ ਸੀ ਤੇ ਦੂਜੇ ਉਸ ਦੇ ਮਾਪੇ ਸਨ ।ਪਰ ਹੁਣ ਇਨ੍ਹਾਂ ਤਿੰਨਾਂ ਦੀ ਜੋੜੀ ਟੁੱਟ ਗਈ ਹੈ। ਕਿਉਂਕਿ ਇਸ ਸ਼ਖਸ ਦਾ ਪਿਤਾ ਹਮੇਸ਼ਾ ਦੇ ਲਈ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

/ptc-punjabi/media/media_files/gomEChWtR2OGyJ9jgRNd.jpg)