ਸੋਸ਼ਲ ਮੀਡੀਆ ਸਟਾਰ ਨੂਰ ਗੁਰਨਾਮ ਭੁੱਲਰ ਦੀ ਫ਼ਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ‘ਚ ਆਏਗੀ ਨਜ਼ਰ, ਸੰਦੀਪ ਤੂਰ ਨੇ ਸਾਂਝਾ ਕੀਤਾ ਵੀਡੀਓ

ਸੋਸ਼ਲ ਮੀਡੀਆ ਸਟਾਰ ਨੂਰ ਅਤੇ ਸੰਦੀਪ ਤੂਰ ਦੀ ਜੋੜੀ ਮੁੜ ਤੋਂ ਚਰਚਾ ‘ਚ ਹੈ । ਹੁਣ ਸੋਸ਼ਲ ਮੀਡੀਆ ਸਟਾਰ ਨੂਰ ਜਲਦ ਹੀ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ‘ਚ ਨਜ਼ਰ ਆਏਗੀ । ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ ।

Written by  Shaminder   |  October 07th 2023 04:40 PM  |  Updated: October 07th 2023 04:40 PM

ਸੋਸ਼ਲ ਮੀਡੀਆ ਸਟਾਰ ਨੂਰ ਗੁਰਨਾਮ ਭੁੱਲਰ ਦੀ ਫ਼ਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ‘ਚ ਆਏਗੀ ਨਜ਼ਰ, ਸੰਦੀਪ ਤੂਰ ਨੇ ਸਾਂਝਾ ਕੀਤਾ ਵੀਡੀਓ

ਸੋਸ਼ਲ ਮੀਡੀਆ ਸਟਾਰ ਨੂਰ ਅਤੇ ਸੰਦੀਪ ਤੂਰ ਦੀ ਜੋੜੀ ਮੁੜ ਤੋਂ ਚਰਚਾ ‘ਚ ਹੈ । ਹੁਣ ਸੋਸ਼ਲ ਮੀਡੀਆ ਸਟਾਰ ਨੂਰ ਜਲਦ ਹੀ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ‘ਰੋਜ਼ ਰੋਜ਼ੀ ਤੇ ਗੁਲਾਬ’ ‘ਚ ਨਜ਼ਰ ਆਏਗੀ । ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨੂਰ ਸੰਦੀਪ ਤੂਰ ਦੇ ਨਾਲ ਫ਼ਿਲਮ ਦੇ ਸੈੱਟ ‘ਤੇ ਜਾ ਰਹੀ ਹੈ ਅਤੇ ਉਸ ਦੀ ਮਾਂ ਵੀ ਉਸ ਦੇ ਨਾਲ ਜਾ ਰਹੀ ਹੈ ।

ਹੋਰ ਪੜ੍ਹੋ :  ਸੁੱਖ ਜੌਹਲ ਨੇ ਧੂਮਧਾਮ ਨਾਲ ਮਨਾਇਆ ਆਪਣੀ ਭੈਣ ਅਤੇ ਪਤਨੀ ਦਾ ਜਨਮ ਦਿਨ, ਜਨਮ ਦਿਨ ‘ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਸੰਦੀਪ ਤੂਰ ਨੇ ਸੈੱਟ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਨੂਰ ਸੈੱਟ ‘ਤੇ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ । 

ਨੂਰ ਆਪਣੇ ਕਿਊਟ ਵੀਡੀਓ ਲਈ ਮਸ਼ਹੂਰ 

ਨੂਰ ਨੇ ਲਾਕਡਾਊਨ ਦੌਰਾਨ ਕਈ ਵੀਡੀਓ ਸੰਦੀਪ ਤੂਰ ‘ਤੇ ਇਨ੍ਹਾਂ ਦਾ ਇੱਕ ਹੋਰ ਸਾਥੀ ਜੋ ਵੱਖ ਹੋ ਚੁੱਕਿਆ ਹੈ ਵੀਡੀਓ ਬਣਾਉਂਦੀ ਸੀ । ਪਰ ਕੁਝ ਸਮੇਂ ਬਾਅਦ ਇਹ ਸਾਰੇ ਵੱਖੋ ਵੱਖ ਹੋ ਗਏ ਸਨ । ਪਰ ਹੁਣ ਸੰਦੀਪ ਤੇ ਨੂਰ ਮੁੜ ਤੋਂ ਇੱਕਠੇ ਹੋ ਗਏ ਹਨ । ਹਾਲਾਂਕਿ ਤੀਜਾ ਸਾਥੀ ਹਾਲੇ ਵੀ ਵੱਖਰਾ ਕੰਮ ਕਰ ਰਿਹਾ ਹੈ । ਪਰ ਮੁੜ ਤੋਂ ਨੂਰ ਆਪਣੇ ਸਾਥੀਆਂ ਦੇ ਨਾਲ ਵੀਡੀਓ ਬਨਾਉਣ ਲੱਗ ਪਈ ਹੈ । ਇਹ ਸਭ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋਏ ਸਨ ਅਤੇ ਹੁਣ ਨੂਰ ਨੂੰ ਇਸੇ ਟੀਮ ਵਰਕ ਦੀ ਬਦੌਲਤ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network