ਸਾਲ 2023 ‘ਚ ਗੁਰਨਾਮ ਭੁੱਲਰ,ਕਰਣ ਔਜਲਾ,ਸੁਖਨ ਵਰਮਾ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਕਰਵਾਇਆ ਵਿਆਹ
ਇਸ ਸਾਲ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਆਓ ਵੇਖਦੇ ਹਾਂ ਕਿਹੜੇ ਪੰਜਾਬੀ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝੇ ਹਨ ।
ਸਾਲ 2023 ‘ਚ ਗੁਰਨਾਮ ਭੁੱਲਰ,ਕਰਣ ਔਜਲਾ,ਸੁਖਨ ਵਰਮਾ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਕਰਵਾਇਆ ਵਿਆਹ
ਸਾਲ 2023 (Year Ender 2023) ਕੁਝ ਦਿਨ ਬਾਅਦ ਹੀ ਸਾਡੇ ਸਭ ਤੋਂ ਰੁਖਸਤ ਲੈ ਰਿਹਾ ਹੈ।ਇਸ ਦੇ ਨਾਲ ਹੀ ਨਵੇਂ ਸਾਲ ਦੀ ਤਿਆਰੀਆਂ ਅਤੇ ਸੁਆਗਤ ‘ਚ ਲੋਕ ਜੁਟੇ ਹੋਏ ਹਨ । ਇਸ ਸਾਲ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਆਓ ਵੇਖਦੇ ਹਾਂ ਕਿਹੜੇ ਪੰਜਾਬੀ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝੇ ਹਨ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਮਾਂ ਦਾ ਜਨਮ ਦਿਨ ਮਨਾਇਆ, ਮਾਂ ਨੂੰ ਦਿੱਤਾ ਖ਼ਾਸ ਤੋਹਫ਼ਾ
ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ
ਪੰਜਾਬੀ ਗਾਇਕੀ ਇੰਡਸਟਰੀ ਦੇ ਗਾਇਕ ਗੁਰਨਾਮ ਭੁੱਲਰ ਨੇ ਵੀ ਨਵੰਬਰ ਮਹੀਨੇ ‘ਚ ਵਿਆਹ ਕਰਵਾ ਲਿਆ ਹੈ। ਇਸ ਵਿਆਹ ‘ਚ ਗਾਇਕ ਹਰਭਜਨ ਮਾਨ ਨੇ ਆਪਣੀ ਪਰਫਾਰਮੈਂਸ ਦੇ ਨਾਲ ਰੌਣਕਾਂ ਲਗਾਈਆਂ ।ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਛਾਏ ਰਹੇ ।

ਸੁਖਨ ਵਰਮਾ ਤੇ ਤਰਨ ਵਿਆਹ ਦੇ ਬੰਧਨ ‘ਚ ਬੱਝੇ
ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਭਰਾ ਅਤੇ ਗਾਇਕ ਸੁਖਨ ਵਰਮਾ ਨੇ ਵੀ ਦਸੰਬਰ ਮਹੀਨੇ ‘ਚ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ। ਜਿਸ ‘ਚ ਲਾਡੀ ਚਾਹਲ, ਖ਼ਾਨ ਸਾਬ ਸਣੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਖ਼ਾਨ ਸਾਬ, ਯਾਸਿਰ ਹੁਸੈਨ ਸਣੇ ਕਈ ਸਿਤਾਰਿਆਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ।

ਕਰਣ ਔਜਲਾ ਵੀ ਬੱਝੇ ਵਿਆਹ ਦੇ ਬੰਧਨ ‘ਚ
ਹਿੱਟ ਗੀਤਾਂ ਦੀ ਮਸ਼ੀਨ ਮੰਨੇ ਜਾਂਦੇ ਕਰਣ ਔਜਲਾ ਵੀ ਇਸੇ ਸਾਲ ਮਾਰਚ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।ਕਰਣ ਔਜਲਾ ਇਨ੍ਹੀਂ ਦਿਨੀਂ ਆਪਣੀ ਪਤਨੀ ਪਲਕ ਦੇ ਨਾਲ ਦੁਬਈ ‘ਚ ਵੱਸ ਗਏ ਹਨ । ਪਹਿਲਾਂ ਉਹ ਕੈਨੇਡਾ ਰਹਿੰਦੇ ਸਨ, ਪਰ ਹੁਣ ਉਹ ਕੈਨੇਡਾ ਛੱਡ ਦੁਬਈ ‘ਚ ਸੈਟਲ ਹੋ ਗਏ ਹਨ ।
ਗਾਇਕਾ ਅਸੀਸ ਕੌਰ ਨੇ ਕਰਵਾਇਆ ਵਿਆਹ
ਬਾਲੀਵੁੱਡ ਗਾਇਕਾ ਅਸੀਸ ਕੌਰ ਨੇ ਵੀ ਇਸੇ ਸਾਲ ਆਪਣੇ ਮੰਗੇਤਰ ਗੋਲਡੀ ਸੋਹੇਲ ਦੇ ਨਾਲ ਵਿਆਹ ਕਰਵਾਇਆ ਹੈ । ਦੋਵੇਂ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।

ਗਾਇਕ ਏ.ਕੇ. ਨੇ ਲਏ ਫੇਰੇ
ਸਾਲ 2023 ‘ਚ ਗਾਇਕ ਏ.ਕੇ. ਵੀ ਵਿਆਹਿਆਂ ਦੀ ਲਿਸਟ ‘ਚ ਸ਼ਾਮਿਲ ਹੋ ਗਏ । ਇਸ ਵਿਆਹ ‘ਚ ਨਿੰਜਾ, ਜੀ ਖ਼ਾਨ ਸਣੇ ਕਈ ਸਿਤਾਰਿਆਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਵਿਆਹ ‘ਚ ਰੌਣਕਾਂ ਲਗਾਈਆਂ। ਜਿਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਏ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
