ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ

By  Shaminder January 15th 2024 04:59 PM

ਨਿਸ਼ਾ ਬਾਨੋ (Nisha Bano) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਤੀ ਸਮੀਰ ਮਾਹੀ (Sameer Mahi) ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇ ਬੈਕਗਰਾਊਂਡ ‘ਚ ਗੀਤ ‘ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ’ ਚੱਲ ਰਿਹਾ ਹੈ।ਇਸ ਜੋੜੀ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਵੀ ਵਧੀਆ ਅਦਾਕਾਰ ਹਨ ਅਤੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਜਲਦ ਹੀ ਸਮੀਰ ਮਾਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ ।

Nisha Bano (2).jpg

ਹੋਰ ਪੜ੍ਹੋ  : ਮੁੜ ਤੋਂ ਮੀਡੀਆ ਦੇ ਨਾਲ ਨਰਾਜ਼ ਹੋਈ ਅਦਾਕਾਰਾ ਜਯਾ ਬੱਚਨ, ਵੀਡੀਓ ਵਾਇਰਲ

ਨਿਸ਼ਾ ਬਾਨੋ ਦਾ ਵਰਕ ਫ੍ਰੰਟ     

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਨਿੱਕਾ ਜ਼ੈਲਦਾਰ, ਨੀ ਮੈਂ ਸੱਸ ਕੁੱਟਣੀ, ਜੀ ਵਾਈਫ ਜੀ, ਵਿੱਚ ਬੋਲੂੰਗਾ ਤੇਰੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਹਰ ਫ਼ਿਲਮ ‘ਚ ਨਿਸ਼ਾ ਬਾਨੋ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਅਦਾਕਾਰਾ ਨੇ ਜਿੱਥੇ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਨਾਮਣਾ ਖੱਟਿਆ ਹੈ, ਉੱਥੇ ਹੀ ਨਿਸ਼ਾ ਬਾਨੋ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹਨ ।

Nisha Bano 4.jpg

ਨਿਸ਼ਾ ਬਾਨੋ ਦੇ ਕਰੀਅਰ ‘ਚ ਅੱਗੇ ਵਧਣ ‘ਚ ਗਾਇਕ ਕਰਮਜੀਤ ਅਨਮੋਲ ਦਾ ਵੱਡਾ ਰੋਲ ਰਿਹਾ ਹੈ। ਫ਼ਿਲਮੀ ਦੁਨੀਆ ‘ਚ ਨਿਸ਼ਾ ਬਾਨੋ ਲਈ ਕਰਮਜੀਤ ਅਨਮੋਲ ਕਿਸੇ ਗੌਡ ਫਾਦਰ ਤੋਂ ਘੱਟ ਨਹੀਂ ਹਨ ।ਨਿਸ਼ਾ ਬਾਨੋ ਕਾਲਜ ਅਤੇ ਸਕੂਲ ਸਮੇਂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਂਦੇ ਸਨ । ਕਿਉਂਕਿ ਉਨ੍ਹਾਂ ਨੂੰ ਨੱਚਣ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਆਇਆ ।ਅੱਜ ਨਿਸ਼ਾ ਬਾਨੋ ਦੀ ਗਿਣਤੀ ਪਾਲੀਵੁੱਡ (Pollywood) ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਹੁੰਦੀ ਹੈ। ਨਿਸ਼ਾ ਬਾਨੋ ਦੇ ਪਿਤਾ ਜੀ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।ਨਿਸ਼ਾ ਬਾਨੋ ਦਾ ਸਬੰਧ ਮਾਨਸਾ ਦੇ ਨਾਲ ਹੈ ਅਤੇ ਅਦਾਕਾਰਾ ਇੱਥੋਂ ਦੀ ਹੀ ਜੰਮਪਲ ਹੈ। 
  

View this post on Instagram

A post shared by NISHA BANO ( ਨਿਸ਼ਾ ਬਾਨੋ ) (@nishabano)

 

 

Related Post