ਮੁੜ ਤੋਂ ਮੀਡੀਆ ਦੇ ਨਾਲ ਨਰਾਜ਼ ਹੋਈ ਅਦਾਕਾਰਾ ਜਯਾ ਬੱਚਨ, ਵੀਡੀਓ ਵਾਇਰਲ

Written by  Shaminder   |  January 15th 2024 05:03 PM  |  Updated: January 15th 2024 05:03 PM

ਮੁੜ ਤੋਂ ਮੀਡੀਆ ਦੇ ਨਾਲ ਨਰਾਜ਼ ਹੋਈ ਅਦਾਕਾਰਾ ਜਯਾ ਬੱਚਨ, ਵੀਡੀਓ ਵਾਇਰਲ

ਅਦਾਕਾਰਾ ਜਯਾ ਬੱਚਨ (Jaya Bachchan) ਮੁੜ ਤੋਂ ਮੀਡੀਆ ਕਰਮੀਆਂ ਦੇ ਨਾਲ ਨਰਾਜ਼ ਹੋ ਗਈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ( Viral Video)ਹੋ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਈਰਾ ਖ਼ਾਨ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਣ ਦੇ ਲਈ ਆੳੇੁਂਦੀ ਹੈ। ਇਸੇ ਦੌਰਾਨ ਅਦਾਕਾਰਾ ਦੀ ਧੀ ਸ਼ਵੇਤਾ ਬੱਚਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਉਂਦੀ ਹੈ ਅਤੇ ਇਸ ਦੇ ਨਾਲ ਹੀ ਅਦਾਕਾਰਾ ਸੋਨਾਲੀ ਬੇਂਦਰੇ ਵੀ ਸ਼ਵੇਤਾ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਪਰ ਇਸੇ ਦੌਰਾਨ ਜਯਾ ਬੱਚਨ ਨਰਾਜ਼ ਹੋ ਕੇ ਚਲੀ ਜਾਂਦੀ ਹੈ ਅਤੇ ਕਹਿੰਦੀ ਹੈ ਕਿ ‘ਤੁਸੀਂ ਕੌਣ ਹੋ’। ਇਹ ਕਹਿੰਦੀ ਹੋਈ ਉਹ ਉੱਥੋਂ ਚਲੀ ਜਾਂਦੀ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 

Jaya Bachchan blasts at Kunal Nayyar’s comment on Madhuri Dixit? 5 other times she got super angry 

ਹੋਰ ਪੜ੍ਹੋ  : ਸੁਖਨ ਵਰਮਾ ਨੇ ਵਿਆਹ ਤੋਂ ਬਾਅਦ ਮਨਾਈ ਪਤਨੀ ਨਾਲ ਪਹਿਲੀ ਲੋਹੜੀ, ਹਰਭਜਨ ਸਿੰਘ ਨੇ ਪਰਿਵਾਰ ਨਾਲ ਮਨਾਈ ਲੋਹੜੀ

ਫੈਨਸ ਨੇ ਦਿੱਤੇ ਰਿਐਕਸ਼ਨ 

ਸੋਸ਼ਲ ਮੀਡੀਆ ਯੂਜ਼ਰਸ ਵੀ ਜਯਾ ਬੱਚਨ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਅਮਿਤਾਭ ਬੱਚਨ ਸੇ ਸ਼ਾਦੀ ਨਾ ਹੋਤੀ ਤੋ ਯੇ ਸਬ ਪਬਲਿਕ ਪੂਛ ਰਹੀ ਹੋਤੀ ਆਪਸੇ’।ਇੱਕ ਹੋਰ ਨੇ ਲਿਖਿਆ ‘ਮੈਂ ਅਜਿਹੀ ਵੀਡੀਓ ਵੇਖਣਾ ਚਾਹੁੰਦਾ ਹਾਂ ਜਿਸ ‘ਚ ਮੀਡੀਆ ਉਸ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਦਾ ਹੋਵੇ’।  ਸ਼ੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਯੇ ਤੋ ਹਮੇਸ਼ਾ ਐਸੀ ਹੀ ਰਹਿਤੀ ਹੈ। ਰੇਖਾ ਜੀ ਸੇ ਸੀਖੋ ਕੁਛ’। ਜਦੋਂਕਿ ਸਵਰਨ ਨਾਂਅ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ‘ਘਰ ਦੀ ਫ੍ਰਸਟਰੇਸ਼ਨ ਮੀਡੀਆ ‘ਤੇ ਕੱਢਦੀ ਹੈ।

Jaya Bachchan blasts at Kunal Nayyar’s comment on Madhuri Dixit? 5 other times she got super angry

ਦੱਸ ਦਈਏ ਕਿ ਜਯਾ ਬੱਚਨ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਜਿਨ੍ਹਾਂ ‘ਚ ਅਦਾਕਾਰਾ ਮੀਡੀਆ ‘ਤੇ ਭੜਕਦੀ ਹੋਈ ਨਜ਼ਰ ਆਉਂਦੀ ਹੈ। ਜਯਾ ਬੱਚਨ ਨੇ ਹੁਣ ਤੱਕ ਬਾਲੀਵੁੱਡ (Bollywood) ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ । ਅਮਿਤਾਬ ਬੱਚਨ ਦੇ ਨਾਲ ਉਨ੍ਹਾਂ ਦੀ ਲਵ ਮੈਰਿਜ ਹੋਈ ਹੈ। ਪਰ ਅਮਿਤਾਬ ਬੱਚਨ ਦਾ ਨਾਮ ਹਮੇਸ਼ਾ ਤੋਂ ਹੀ ਰੇਖਾ ਦੇ ਨਾਲ ਜੁੜਿਆ ਸੀ । ਰੇਖਾ ਬਾਰੇ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਬੇਸ਼ੱਕ ਉਹ ਅਮਿਤਾਬ ਬੱਚਨ ਦੇ ਨਾਲ ਵਿਆਹ ਨਹੀਂ ਕਰਵਾ ਪਾਈ, ਪਰ ਅੱਜ ਵੀ ਉਹ ਉਨ੍ਹਾਂ ਦੇ ਨਾਮ ਦਾ ਸਿੰਦੂਰ ਲਗਾਉਂਦੀ ਹੈ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network