ਐਸ਼ਵਰਿਆ ਰਾਏ ਦੇ ਜਨਮਦਿਨ ‘ਤੇ ਅਭਿਸ਼ੇਕ ਬੱਚਨ ਦੀ ਪੋਸਟ ਦੇਖ ਕੇ ਭੜਕੇ ਫੈਨਜ਼, ਜਾਣੋ ਕਿਉਂ

ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਫੈਨਜ਼ ਇਸ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। ਐਸ਼ਵਰਿਆ ਨੇ 1 ਨਵੰਬਰ ਨੂੰ ਆਪਣਾ 50ਵਾਂ ਜਨਮਦਿਨ ਮਨਾਇਆ। ਐਸ਼ਵਰਿਆ ਦੇ ਇਸ ਜਨਮਦਿਨ ਨੂੰ ਉਨ੍ਹਾਂ ਦੀ ਬੇਟੀ ਆਰਾਧਿਆ ਨੇ ਬਹੁਤ ਖਾਸ ਬਣਾਇਆ ਪਰ ਐਸ਼ਵਰਿਆ ਰਾਏ ਬੱਚਨ ਦੇ ਪਤੀ ਅਭਿਸ਼ੇਕ ਨੇ ਉਨ੍ਹਾਂ ਦੇ ਜਨਮਦਿਨ ‘ਤੇ ਇੱਕ ਸਧਾਰਨ ਪੋਸਟ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਅਦਾਕਾਰਾ ਦੇ ਫੈਨਜ਼ ਉਸ ਤੋਂ ਨਾਰਾਜ਼ ਹਨ।

Written by  Pushp Raj   |  November 02nd 2023 06:39 PM  |  Updated: November 02nd 2023 06:39 PM

ਐਸ਼ਵਰਿਆ ਰਾਏ ਦੇ ਜਨਮਦਿਨ ‘ਤੇ ਅਭਿਸ਼ੇਕ ਬੱਚਨ ਦੀ ਪੋਸਟ ਦੇਖ ਕੇ ਭੜਕੇ ਫੈਨਜ਼, ਜਾਣੋ ਕਿਉਂ

Abhishek Bachchan trolled:  ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਫੈਨਜ਼ ਇਸ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। ਐਸ਼ਵਰਿਆ ਨੇ 1 ਨਵੰਬਰ ਨੂੰ ਆਪਣਾ 50ਵਾਂ ਜਨਮਦਿਨ ਮਨਾਇਆ। ਐਸ਼ਵਰਿਆ ਦੇ ਇਸ ਜਨਮਦਿਨ ਨੂੰ ਉਨ੍ਹਾਂ ਦੀ ਬੇਟੀ ਆਰਾਧਿਆ ਨੇ ਬਹੁਤ ਖਾਸ ਬਣਾਇਆ ਪਰ ਐਸ਼ਵਰਿਆ ਰਾਏ ਬੱਚਨ ਦੇ ਪਤੀ ਅਭਿਸ਼ੇਕ ਨੇ ਉਨ੍ਹਾਂ ਦੇ ਜਨਮਦਿਨ ‘ਤੇ ਇੱਕ ਸਧਾਰਨ ਪੋਸਟ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਅਦਾਕਾਰਾ ਦੇ ਫੈਨਜ਼ ਉਸ ਤੋਂ ਨਾਰਾਜ਼ ਹਨ।

ਅਭਿਸ਼ੇਕ ਐਸ਼ਵਰਿਆ ਦੇ ਜਨਮਦਿਨ ‘ਤੇ ਐਸ਼ਵਰਿਆ ਦੇ ਨਾਲ ਨਹੀਂ ਸਨ। ਉਨ੍ਹਾਂ ਨੇ ਆਪਣੀ ਪਤਨੀ ਦੇ ਜਨਮਦਿਨ ‘ਤੇ ਇੱਕ ਸਧਾਰਨ ਪੋਸਟ ਸ਼ੇਅਰ ਕੀਤੀ ਹੈ। ਅਭਿਸ਼ੇਕ ਨੇ ਐਸ਼ਵਰਿਆ ਦੀਆਂ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕੀਤੀ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ- Happy Birthday!❤️🧿। 

ਐਸ਼ ਦੇ ਫੈਨਜ਼ ਅਭਿਸ਼ੇਕ ਦੀ ਇਸ ਪੋਸਟ ਨੂੰ ਪਸੰਦ ਨਹੀਂ ਕਰ ਰਹੇ ਹਨ। ਐਸ਼ਵਰਿਆ ਦੇ ਜਨਮਦਿਨ ਮੌਕੇ ਉਸ ਲਈ ਅਜਿਹੀ ਸਾਧਾਰਨ ਪੋਸਟ ਨੂੰ ਦੇਖ ਕੇ ਫੈਨਜ਼ ਗੁੱਸੇ ‘ਚ ਆ ਗਏ ਹਨ। ਉਹ ਅਭਿਸ਼ੇਕ ਨੂੰ ਟ੍ਰੋਲ ਕਰ ਰਹੇ ਹਨ ਤੇ ਉਨ੍ਹਾਂ ਦੀ ਪੋਸਟ ‘ਤੇ ਕਮੈਂਟ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ – ਤੁਸੀਂ ਆਪਣੇ ਪਿਤਾ ਦੇ ਜਨਮਦਿਨ ਉੱਤੇ ਸ਼ੁਭਕਾਮਨਾਵਾਂ ਦੇਣ ਲਈ ਇੱਕ ਲੇਖ ਦੇ ਆਕਾਰ ਦੀ ਪੋਸਟ ਲਿਖੀ ਹੈ ਅਤੇ ਆਪਣੀ ਪਤਨੀ ਦੇ 

ਦੂਜੇ ਯੂਜ਼ਰ ਨੇ ਲਿਖਿਆ – ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੇ 50ਵੇਂ ਜਨਮਦਿਨ ‘ਤੇ ਕੁਝ ਨਹੀਂ ਕੀਤਾ… ਉਹ ਬਦਕਿਸਮਤ ਹੈ ਕਿ ਤੁਹਾਡੇ ਵਰਗਾ ਪਤੀ ਹੈ। ਇੱਕ ਨੇ ਲਿਖਿਆ- ਤੁਸੀਂ ਆਪਣੀ ਪਤਨੀ ਦੇ ਜਨਮਦਿਨ ‘ਤੇ ਇੰਨੀ ਦੇਰ ਨਾਲ ਪੋਸਟ ਕਰ ਰਹੇ ਹੋ।

ਹੋਰ ਪੜ੍ਹੋ: ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਹਿਲੀ ਵਾਰ ਵਿਖਾਈਆ ਧੀ ਦਾ ਚਿਹਰਾ, ਵਾਇਰਲ ਹੋ ਰਹੀਆਂ ਨੇ ਤਸਵੀਰ 

ਹਾਲਾਂਕਿ ਕੁਝ ਸਮਾਂ ਪਹਿਲਾਂ ਐਸ਼ਵਰਿਆ ਦੇ ਫੈਨਜ਼ ਅਭਿਸ਼ੇਕ ਦੀ ਭੈਣ ਸ਼ਵੇਤਾ ਬੱਚਨ ਤੋਂ ਵੀ ਨਾਰਾਜ਼ ਸਨ। ਅਜਿਹਾ ਇਸ ਲਈ ਹੋਇਆ ਕਿਉਂਕਿ ਸ਼ਵੇਤਾ ਨੇ ਆਪਣੀ ਪੋਸਟ ‘ਚ ਕਿਤੇ ਵੀ ਐਸ਼ਵਰਿਆ ਦਾ ਜ਼ਿਕਰ ਨਹੀਂ ਕੀਤਾ ਸੀ। ਦਰਅਸਲ ਨਵਿਆ ਨਵੇਲੀ ਨੰਦਾ ਨੇ ਪੈਰਿਸ ਫੈਸ਼ਨ ਵੀਕ ‘ਚ ਰੈਂਪ ਵਾਕ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਸ਼ਵੇਤਾ ਨੇ ਨਵਿਆ ਲਈ ਇੱਕ ਲੰਬੀ ਪੋਸਟ ਲਿਖੀ ਜਿਸ ਵਿੱਚ ਉਸ ਨੇ ਦੱਸਿਆ ਕਿ ਕਿਵੇਂ ਉਹ ਅਤੇ ਉਸ ਦੀ ਮਾਂ ਜਯਾ ਬੱਚਨ ਨਵਿਆ ਨੂੰ ਰੈਂਪ ‘ਤੇ ਦੇਖ ਕੇ ਭਾਵੁਕ ਹੋ ਗਏ। ਸ਼ਵੇਤਾ ਨੇ ਆਪਣੀ ਪੋਸਟ ‘ਚ ਐਸ਼ਵਰਿਆ ਦੇ ਬਾਰੇ ‘ਚ ਕੁਝ ਵੀ ਨਹੀਂ ਦੱਸਿਆ ਹਾਲਾਂਕਿ ਐਸ਼ਵਰਿਆ ਨੇ ਇਸ ਫੈਸ਼ਨ ਵੀਕ 'ਚ ਰੈਂਪ ਵਾਕ ਕੀਤਾ ਸੀ ਤੇ ਇੱਥੇ ਉਹ ਆਪਣੀ ਧੀ ਆਰਾਧਿਆ ਬੱਚਨ ਦੇ ਨਾਲ ਪਹੁੰਚੀ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network