ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਹਿਲੀ ਵਾਰ ਵਿਖਾਈਆ ਧੀ ਦਾ ਚਿਹਰਾ, ਵਾਇਰਲ ਹੋ ਰਹੀਆਂ ਨੇ ਤਸਵੀਰ

ਮਸ਼ਹੂਰ ਪੰਜਾਬੀ ਗਾਇਕ ਯੁਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਕੁਝ ਸਮੇਂ ਪਹਿਲਾਂ ਹੀ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਮਾਨਸੀ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਹਾਲ ਹੀ 'ਚ ਇਸ ਪਾਲੀਵੁੱਡ ਜੋੜੀ ਨੇ ਆਪਣੀ ਧੀ ਦਾ ਨਾਮ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਉਸ ਦੀ ਪਹਿਲੀ ਝਲਕ ਵਿਖਾਈ ਹੈ।

Written by  Pushp Raj   |  November 02nd 2023 04:04 PM  |  Updated: November 02nd 2023 04:04 PM

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਹਿਲੀ ਵਾਰ ਵਿਖਾਈਆ ਧੀ ਦਾ ਚਿਹਰਾ, ਵਾਇਰਲ ਹੋ ਰਹੀਆਂ ਨੇ ਤਸਵੀਰ

Yuvraj Hans and Mansi Sharma daughter's pictures : ਮਸ਼ਹੂਰ ਪੰਜਾਬੀ ਗਾਇਕ ਯੁਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਕੁਝ ਸਮੇਂ ਪਹਿਲਾਂ ਹੀ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਮਾਨਸੀ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਹਾਲ ਹੀ 'ਚ ਇਸ ਪਾਲੀਵੁੱਡ ਜੋੜੀ ਨੇ ਆਪਣੀ ਧੀ ਦਾ ਨਾਮ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਉਸ ਦੀ ਪਹਿਲੀ ਝਲਕ ਵਿਖਾਈ ਹੈ। 

ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਆਪਣੀ ਧੀ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਕੁਝ ਮਿੰਟ ਪਹਿਲਾ ਹੀ ਯੁਵਰਾਜ ਹੰਸ ਨੇ ਆਪਣੀ ਧੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਧੀ ਬਹੁਤ ਸੋਹਣਾ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਧੀ ਵੱਖੋ-ਵੱਖਰੀ ਲੁੱਕ 'ਚ ਨਜ਼ਰ ਆ ਰਿਹਾ ਹੈ।

ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਧੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ' ਮਿਲੋ ਸਾਡੀ ਪਿਆਰੀ ਧੀ ਮਿਜ਼ਰਾਬ ਯੁਵਰਾਜ ਹੰਸ ਨਾਲ' ਜਿਵੇਂ ਹੀ ਯੁਵਰਾਜ ਨੇ ਧੀ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਫੈਨਜ਼ ਨੇ ਕੁਮੈਂਟ ਕਰਕੇ ਖੁਸ਼ੀ ਜ਼ਾਹਿਰ ਕੀਤੀ। ਫੈਨਜ਼ ਦੇ ਨਾਲ-ਨਾਲ ਕਲਾਕਾਰ ਵੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੂੰ ਵਧਾਈਆਂ ਦੇ ਰਹੇ ਹਨ।

ਦੱਸਣਯੋਗ ਹੈ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਪਹਿਲਾਂ ਹੀ ਇੱਕ ਪੁੱਤਰ ਦੇ ਮਾਤਾ-ਪਿਤਾ ਹਨ। ਮਾਨਸੀ ਨੇ ਰੇਦਾਨ ਨੂੰ 12 ਮਈ 2020 'ਚ ਲਾਕਡਾਊਨ ਦੌਰਾਨ ਜਨਮ ਦਿੱਤਾ ਸੀ। ਨੰਨ੍ਹੀ ਪਰੀ ਆਉਣ ਕਾਰਨ ਪੂਰਾ ਹੰਸ ਪਰਿਵਾਰ ਪੱਬਾਂ ਭਾਰ ਹੈ ਅਤੇ ਧੀ ਦੇ ਆਉਣ ਦੀ ਖੁਸ਼ੀ ਮਨਾ ਰਿਹਾ ਹੈ। ਯੁਵਰਾਜ ਹੰਸ ਰਾਜ ਗਾਇਕ ਹੰਸ ਰਾਜ ਹੰਸ ਦੇ ਛੋਟਾ ਪੁੱਤ ਹੈ। ਮਾਨਸੀ ਸ਼ਰਮਾ ਤੇ ਯੁਵਰਾਜ ਨੇ ਕੁਝ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ।

ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੀ ਹੈ। ਮਾਨਸੀ ਸ਼ਰਮਾ ਨੂੰ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆਈ। 

ਹੋਰ ਪੜ੍ਹੋ: 'Gudiya':ਪਹਿਲੀ ਪੰਜਾਬੀ ਹੌਰਰ ਫਿਲਮ ‘ਗੁੜੀਆ’ ਦਾ ਪਹਿਲਾ ਗੀਤ ‘ਸੱਚ ਜਾਣ ਕੇ’ ਹੋਇਆ ਰਿਲੀਜ਼, ਵੇਖੋ ਵੀਡੀਓ

ਜੇਕਰ ਯੁਵਰਾਜ ਦੇ ਵਕਰ ਫਰੰਟ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਥੇ ਹੀ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ 'ਚੋਂ ਇੱਕ ਹੈ। ਦੋਵੇਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network