ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਮਨਾਇਆ ਧੀ ਦਾ ਜਨਮ ਦਿਨ,ਇੱਕ ਸਾਲ ਦੀ ਹੋਈ ਧੀ ਸਦਾ ਕੌਰ, ਤਸਵੀਰਾਂ ਕੀਤੀਆਂ ਸਾਂਝੀਆਂ

ਪਰਮੀਸ਼ ਵਰਮਾ ਨੇ ਆਪਣੀ ਧੀ ਸਦਾ ਕੌਰ ਦਾ ਜਨਮ ਦਿਨ ਮਨਾਇਆ । ਉਨ੍ਹਾਂ ਦੀ ਧੀ ਇੱਕ ਸਾਲ ਦੀ ਹੋ ਗਈ ਹੈ । ਇਸ ਮੌਕੇ ਤੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖੂਬਸੂਰਤ ਜਿਹੀ ਤਸਵੀਰ ਆਪਣੀ ਧੀ ਅਤੇ ਪਤਨੀ ਗੀਤ ਦੇ ਨਾਲ ਸਾਂਝੀ ਕੀਤੀ ਹੈ ।

By  Shaminder October 1st 2023 08:00 AM

ਪਰਮੀਸ਼ ਵਰਮਾ (Parmish Verma)ਨੇ ਆਪਣੀ ਧੀ ਸਦਾ ਕੌਰ ਦਾ ਜਨਮ ਦਿਨ ਮਨਾਇਆ । ਉਨ੍ਹਾਂ ਦੀ ਧੀ ਇੱਕ ਸਾਲ ਦੀ ਹੋ ਗਈ ਹੈ । ਇਸ ਮੌਕੇ ਤੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖੂਬਸੂਰਤ ਜਿਹੀ ਤਸਵੀਰ ਆਪਣੀ ਧੀ ਅਤੇ ਪਤਨੀ ਗੀਤ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਾਡੀ ਸਦਾ ਅੱਜ ਇੱਕ ਸਾਲ ਦੀ ਹੋ ਗਈ ਹੈ’। ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟ ਕਰਕੇ ਵਧਾਈ ਦਿੱਤੀ ਜਾ ਰਹੀ ਹੈ । 

ਹੋਰ ਪੜ੍ਹੋ :  ਛੋਟੀ ਜਿਹੀ ਉਮਰ ‘ਚ ਨਿਭਾਇਆ ਸੀ ਬਜ਼ੁਰਗ ਮਹਿਲਾ ਦਾ ਕਿਰਦਾਰ, ਜਾਣੋ ਟੀਵੀ ਸੀਰੀਅਲ ‘ਬੁਨਿਆਦ’ ਦੀ ਲਾਜੋ ਬਾਰੇ

  ਕੁਝ ਸਮਾਂ ਪਹਿਲਾਂ ਧੀ ਦਾ ਹੋਇਆ ਸੀ ਜਨਮ 

ਗਾਇਕ ਪਰਮੀਸ਼ ਵਰਮਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਧੀ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਵੱਲੋਂ ਲਗਾਤਾਰ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਸਨ ।


ਗੀਤ ਅਤੇ ਪਰਮੀਸ਼ ਨੇ ਕੈਨੇਡਾ ‘ਚ ਹੀ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਗੀਤ ਗਰੇਵਾਲ ਕੈਨੇਡਾ ਮੂਲ ਦੀ ਰਹਿਣ ਵਾਲੀ ਪੰਜਾਬੀ ਕੁੜੀ ਹੈ । 


ਪਰਮੀਸ਼ ਵਰਮਾ ਦਾ ਵਰਕ ਫ੍ਰੰਟ 

ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗੀਤਾਂ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।ਇਸ ਤੋਂ ਇਲਾਵਾ ਉਹ ਡਾਇਰੈਕਸ਼ਨ ਵੀ ਕਰ ਚੁੱਕੇ ਹਨ । 

View this post on Instagram

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)





Related Post