ਛੋਟੀ ਜਿਹੀ ਉਮਰ ‘ਚ ਨਿਭਾਇਆ ਸੀ ਬਜ਼ੁਰਗ ਮਹਿਲਾ ਦਾ ਕਿਰਦਾਰ, ਜਾਣੋ ਟੀਵੀ ਸੀਰੀਅਲ ‘ਬੁਨਿਆਦ’ ਦੀ ਲਾਜੋ ਬਾਰੇ

ਟੀਵੀ ਇੰਡਸਟਰੀ ‘ਚ ਅਜਿਹੇ ਕਈ ਟੀਵੀ ਸ਼ੋਅ ਹੋਏ ਹਨ ਜੋ ਯਾਦਗਾਰ ਹੋਏ ਹਨ। ਜੋ ਯਾਦਗਾਰ ਹੋ ਨਿੱਬੜੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਹੈ ਟੀਵੀ ਸੀਰੀਅਲ ‘ਬੁਨਿਆਦ’ ਜਿਸ ‘ਚ ਹਵੇਲੀ ਰਾਮ ਅਤੇ ਲਾਜੋ ਦੇ ਕਿਰਦਾਰ ਬਹੁਤ ਜ਼ਿਆਦਾ ਮਸ਼ਹੂਰ ਹੋਏ ਸਨ ।

Reported by: PTC Punjabi Desk | Edited by: Shaminder  |  September 30th 2023 08:00 PM |  Updated: September 30th 2023 08:00 PM

ਛੋਟੀ ਜਿਹੀ ਉਮਰ ‘ਚ ਨਿਭਾਇਆ ਸੀ ਬਜ਼ੁਰਗ ਮਹਿਲਾ ਦਾ ਕਿਰਦਾਰ, ਜਾਣੋ ਟੀਵੀ ਸੀਰੀਅਲ ‘ਬੁਨਿਆਦ’ ਦੀ ਲਾਜੋ ਬਾਰੇ

ਟੀਵੀ ਇੰਡਸਟਰੀ ‘ਚ ਅਜਿਹੇ ਕਈ ਟੀਵੀ ਸ਼ੋਅ ਹੋਏ ਹਨ ਜੋ ਯਾਦਗਾਰ ਹੋਏ ਹਨ। ਜੋ ਯਾਦਗਾਰ ਹੋ ਨਿੱਬੜੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਹੈ ਟੀਵੀ ਸੀਰੀਅਲ ‘ਬੁਨਿਆਦ’ (Buniyaad) ਜਿਸ ‘ਚ ਹਵੇਲੀ ਰਾਮ ਅਤੇ  ਲਾਜੋ ਦੇ ਕਿਰਦਾਰ ਬਹੁਤ ਜ਼ਿਆਦਾ ਮਸ਼ਹੂਰ ਹੋਏ ਸਨ । ਇਨ੍ਹਾਂ ਦੋਵਾਂ ਕਿਰਦਾਰਾਂ ਦੇ ਆਲੇ ਦੁਆਲੇ ਹੀ ਸਾਰੇ ਸੀਰੀਅਲ ਦੀ ਕਹਾਣੀ ਘੁੰਮਦੀ ਸੀ ।ਇਹ ਸੀਰੀਅਲ 1986 ‘ਚ ਪ੍ਰਸਾਰਿਤ ਹੁੰਦਾ ਸੀ। ਸੀਰੀਅਲ ‘ਚ ਅਲੋਕ ਨਾਥ, ਨੀਨਾ ਗੁਪਤਾ, ਕਿਰਣ ਜੁਨੇਜਾ, ਅਨੀਤਾ ਕੰਵਰ ਸਣੇ ਕਈ ਕਿਰਦਾਰ ਨਜ਼ਰ ਆਏ ਸਨ ।  ਲਾਜੋ ਜੀ ਦਾ ਕਿਰਦਾਰ ਨਿਭਾਉਣ ਦੇ ਲਈ ਅਨੀਤਾ ਕੰਵਰ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । 

ਹੋਰ ਪੜ੍ਹੋ :  ਵਾਮਿਕਾ ਗੱਬੀ ਦਾ ਅੱਜ ਹੈ ਜਨਮ ਦਿਨ, ਜਾਣੋ ਬਾਲ ਕਲਾਕਾਰ ਦੇ ਤੌਰ ‘ਤੇ ਬਾਲੀਵੁੱਡ ਦੀ ਕਿਸ ਫ਼ਿਲਮ ‘ਚ ਆਈ ਸੀ ਨਜ਼ਰ

ਛੋਟੀ ਜਿਹੀ ਉਮਰ ‘ਚ ਨਿਭਾਇਆ ਸੀ ਬਜ਼ੁਰਗ ਮਹਿਲਾ ਦਾ ਕਿਰਦਾਰ 

ਅਨੀਤਾ ਕੰਵਰ ਨੇ ਛੋਟੀ ਜਿਹੀ ਉਮਰ ‘ਚ ਉਮਰ ਦਰਾਜ ਮਹਿਲਾ ਦਾ ਕਿਰਦਾਰ ਨਿਭਾਇਆ ਸੀ । ਲਾਜੋ ਜੀ ਕਿਰਦਾਰ ਨੇ ਉਨ੍ਹਾਂ ਨੂੰ ਏਨੀਂ ਕੁ ਸਫਲਤਾ ਦਿਵਾਈ ਕਿ ਇਸੇ ਕਿਰਦਾਰ ਦੇ ਨਾਲ ਉਹ ਘਰ-ਘਰ ‘ਚ ਪਛਾਣੀ ਜਾਣ ਲੱਗ ਪਈ ਸੀ ।  

  

ਬਜ਼ੁਰਗਾਂ ਵਾਲੇ ਕਿਰਦਾਰਾਂ ਤੋਂ ਹੋ ਗਈ ਸੀ ਪ੍ਰੇਸ਼ਾਨ 

ਅਨੀਤਾ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਵੱਡੇ ਅਦਾਕਾਰਾਂ ਦੀ ਮਾਂ ਦੇ ਰੋਲ ਮਿਲਣ ਕਾਰਨ ਪ੍ਰੇਸ਼ਾਨ ਹੋ ਗਈ ਸੀ । 'ਮੈਂ ਜਿੱਥੇ ਵੀ ਜਾਂਦੀ ਸੀ ਲੋਕ ਮੈਨੂੰ ਲਾਜੋ ਜੀ ਨਾਮ ਨਾਲ ਬੁਲਾਉਂਦੇ ਸਨ । ਲੋਕਾਂ ਨੇ ਮੇਰਾ ਅਸਲੀ ਨਾਮ ਭੁਲਾ ਦਿੱਤਾ ਸੀ' ।

ਅਦਾਕਾਰੀ ਦੀ ਦੁਨੀਆ ਤੋਂ ਹੋਈ ਗਾਇਬ 

ਆਪਣੀ ਇਸੇ ਛਵੀ ਨੂੰ ਤੋੜਨ ਦੇ ਲਈ  ਸੀਰੀਅਲ 'ਸਬੂਤ' ‘ਚ ਇੰਸਪੈਕਟਰ ਕੇ.ਸੀ. ਦੇ ਕਿਰਦਾਰ ‘ਚ ਦਿਖਾਈ ਦਿੱਤੀ ਅਤੇ ਰਾਜੇਸ਼ ਖੰਨਾ ਦੇ ਨਾਲ ਫ਼ਿਲਮ ‘ਅੰਮ੍ਰਿਤ’ ‘ਚ ਰਾਜੇਸ਼ ਖੰਨਾ ਦੀ ਨੂੰਹ ਦਾ ਵੀ ਕਿਰਦਾਰ ਨਿਭਾਇਆ ਸੀ । ਪਰ ਉਨ੍ਹਾਂ ਨੂੰ ਏਨੀਂ ਕਾਮਯਾਬੀ ਨਹੀਂ ਮਿਲੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ਤੋਂ ਦੂਰੀ ਬਣਾ ਲਈ । ਖ਼ਬਰਾਂ ਮੁਤਾਬਕ ਅਦਾਕਾਰਾ ਇਨ੍ਹੀਂ ਦਿਨੀਂ ਗੁਰੂਗ੍ਰਾਮ ‘ਚ ਰਹਿ ਰਹੀ ਹੈ । 

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network