ਵਾਮਿਕਾ ਗੱਬੀ ਦਾ ਅੱਜ ਹੈ ਜਨਮ ਦਿਨ, ਜਾਣੋ ਬਾਲ ਕਲਾਕਾਰ ਦੇ ਤੌਰ ‘ਤੇ ਬਾਲੀਵੁੱਡ ਦੀ ਕਿਸ ਫ਼ਿਲਮ ‘ਚ ਆਈ ਸੀ ਨਜ਼ਰ

ਵਾਮਿਕਾ ਗੱਬੀ ਦਾ ਅੱਜ ਜਨਮਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਵਧਾਈ ਦੇ ਰਹੇ ਹਨ । ਵਾਮਿਕਾ ਗੱਬੀ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਵਾਮਿਕਾ ਗੱਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ ।

Reported by: PTC Punjabi Desk | Edited by: Shaminder  |  September 29th 2023 01:20 PM |  Updated: September 29th 2023 01:22 PM

ਵਾਮਿਕਾ ਗੱਬੀ ਦਾ ਅੱਜ ਹੈ ਜਨਮ ਦਿਨ, ਜਾਣੋ ਬਾਲ ਕਲਾਕਾਰ ਦੇ ਤੌਰ ‘ਤੇ ਬਾਲੀਵੁੱਡ ਦੀ ਕਿਸ ਫ਼ਿਲਮ ‘ਚ ਆਈ ਸੀ ਨਜ਼ਰ

ਵਾਮਿਕਾ ਗੱਬੀ (Wamiqa Gabbi) ਦਾ ਅੱਜ ਜਨਮਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਵਧਾਈ ਦੇ ਰਹੇ ਹਨ ।  ਵਾਮਿਕਾ ਗੱਬੀ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਵਾਮਿਕਾ ਗੱਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ । ਉਨ੍ਹਾਂ ਨੇ ਕਰੀਨਾ ਅਤੇ ਸ਼ਾਹਿਦ ਕਪੂਰ ਦੇ ਨਾਲ ਫ਼ਿਲਮ ‘ਜਬ ਵੀ ਮੈਟ’ ‘ਚ  ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ ਸੀ ।

ਹੋਰ ਪੜ੍ਹੋ :  ਕਰਣ ਔਜਲਾ ਨੇ ਖਰੀਦੀ ਨਵੀਂ ਕਾਰ, ਪੁਰਾਣੇ ਦਿਨਾਂ ਨੂੰ ਯਾਦ ਕਰ ਹੋਏ ਭਾਵੁਕ, ਕਿਹਾ ‘ਪਿੰਡ ਸਾਈਕਲ ਮਸਾਂ ਜੁੜਦਾ ਸੀ’

ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਫਿਰ ਪਾਲੀਵੁੱਡ ਇੰਡਸਟਰੀ ਦਾ ਰੁਖ ਕੀਤਾ । ਅੱਜ ਕੱਲ੍ਹ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ । ਜਲਦ ਹੀ ਉਹ ਅਗਲੇ ਪ੍ਰੋਜੈਕਟ ‘ਖੂਫੀਆ’ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਵੇਗੀ । ਇਸ ‘ਚ ਉਨ੍ਹਾਂ ਦੇ ਨਾਲ ਤੱਬੂ ਅਤੇ ਅਲੀ ਫਜ਼ਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

ਵਾਮਿਕਾ ਗੱਬੀ ਦਾ ਹੈ ਇੱਕ ਭਰਾ 

ਚੰਡੀਗੜ੍ਹ ‘ਚ ਜਨਮੀ ਵਾਮਿਕਾ ਗੱਬੀ ਦੋ ਭੈਣ ਭਰਾ ਹਨ । ਭਰਾ ਦੇ ਨਾਲ ਵੀ ਉਹ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਅਤੇ ਦਾਦੀ ਦੇ ਨਾਲ ਵੀ ਤਸਵੀਰਾਂ ਸ਼ੇਅਰ ਕੀਤੀਆਂ ਸਨ । 

ਵਾਮਿਕਾ ਗੱਬੀ ਦੀਆਂ ਫ਼ਿਲਮਾਂ 

ਵਾਮਿਕਾ ਗੱਬੀ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤੂੰ ਮੇਰਾ 22, ਮੈਂ ਤੇਰਾ 22, ਇਸ਼ਕ ਬ੍ਰਾਂਡੀ, ਬਿੱਟੂ ਬੌਸ ਦੇ ਲਈ ਜਾਣੀ ਜਾਂਦੀ ਹੈ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । 

  

- PTC PUNJABI


Popular Posts